ਬੀਜਿੰਗ : ਐਤਵਾਰ ਸਵੇਰੇ ਮੱਧ ਚੀਨ ਦੇ ਰਿਹਾਇਸ਼ੀ ਇਲਾਕੇ ਵਿਚ ਭਿਆਨਕ ਗੈਸ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 150 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅਧਿਕਾਰਤ ਮੀਡੀਆ ਨੇ ਇਹ ਖ਼ਬਰ ਦਿੱਤੀ।
ਚੀਨੀ ਮੀਡੀਆ ਅਨੁਸਾਰ ਇਹ ਧਮਾਕਾ ਹੁਬੇਈ ਸੂਬੇ ਦੇ ਝਾਂਗਵਾਨ ਜ਼ਿਲ੍ਹੇ ਦੇ ਸ਼ਿਆਨ ਸ਼ਹਿਰ ਵਿਚ ਸਵੇਰੇ ਕਰੀਬ 6:30 ਵਜੇ ਹੋਇਆ। ਖ਼ਬਰਾਂ ਮੁਤਾਬਕ ਜ਼ਿਲ੍ਹੇ ਵਿਚ ਇਕ ਬਾਜ਼ਾਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਆਪਣੀ ਖ਼ਬਰ ਵਿਚ ਦੱਸਿਆ ਕਿ ਧਮਾਕੇ ਵਿਚ 12 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਲਾਕੇ ਤੋਂ 150 ਲੋਕਾਂ ਨੂੰ ਕੱਢਿਆ ਹੈ ਜਿਹਨਾਂ ਵਿਚੋਂ 39 ਗੰਭੀਰ ਰੂਪ ਨਾਲ ਜ਼ਖਮੀ ਹਨ। ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
今天早上6.45分钟湖北十堰四一厂菜市场发生液化气爆炸,造成多辆汽车损毁和人员受伤,谁干的? pic.twitter.com/FIIGU2PBeb
— 建国有话说 (@jianguo_speak) June 13, 2021
ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਤਸਵੀਰਾਂ ਅਤੇ ਵੀਡੀਓ ਫੁਟੇਜ ਵਿਚ ਘਰ ਢਹਿ-ਢੇਰੀ ਦਿਸੇ ਅਤੇ ਬਚਾਅ ਕਰਮੀ ਇਹਨਾਂ ਨੁਕਸਾਨੇ ਗਏ ਘਰਾਂ ਤੋਂ ਵੱਡੇ ਪੱਧਰ ‘ਤੇ ਮਲਬਾ ਹਟਾਉਂਦੇ ਦਿਸੇ। ਖ਼ਬਰ ਵਿਚ ਦੱਸਿਆ ਗਿਆ ਹੈ ਕਿ ਜ਼ਖਮੀ ਹੋਏ ਲੋਕਾਂ ਦੀ ਸਹੀ ਗਿਣਤੀ ਦੀ ਪੁਸ਼ਟੀ ਕੀਤੀ ਜਾਣੀ ਬਾਕੀ ਹੈ ਕਿਉਂਕਿ ਤਲਾਸ਼ ਅਤੇ ਬਚਾਅ ਕੰਮ ਜਾਰੀ ਹੈ।
ਮੁੱਢਲੀ ਜਾਂਚ ਵਿੱਚ ਧਮਾਕੇ ਦਾ ਕਾਰਨ ਲਾਪਰਵਾਹੀ, ਘਟੀਆ ਕੁਆਲਿਟੀ ਮੇਟੀਰੀਅਲ , ਰੱਖ-ਰਖਾਉ ਦਾ ਮਾੜਾ ਪ੍ਰਬੰਧਨ ਦੱਸੇ ਜਾ ਰਹੇ ਹਨ । ਫਿਲਹਾਲ ਇਸ ਸਬੰਧ ਵਿਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।