ਮਹਾਰਾਣੀ ਐਲਿਜ਼ਾਬੈਥ ਤੋਂ ਵੀ ਜ਼ਿਆਦਾ ਅਮੀਰ ਹੈ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਦੀ ਪਤਨੀ

TeamGlobalPunjab
3 Min Read

ਲੰਦਨ: ਬ੍ਰਿਟੇਨ ਦੇ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਦੀ ਪਤਨੀ ਅਕਸ਼ਤਾ ਮੂਰਤੀ ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਹੈ। ਇੱਕ ਤਾਜ਼ਾ ਰਿਪੋਰਟ ਵਿੱਚ ਅਕਸ਼ਤਾ ਮੂਰਤੀ ਨੂੰ ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੈਥ ਤੋਂ ਵੀ ਜ਼ਿਆਦਾ ਅਮੀਰ ਦੱਸਿਆ ਗਿਆ ਹੈ। ਖਾਸ ਗੱਲ ਤਾ ਇਹ ਹੈ ਕਿ ਅਕਸ਼ਤਾ ਮੂਰਤੀ ਦਾ ਭਾਰਤ ਨਾਲ ਖਾਸ ਰਿਸ਼ਤਾ ਹੈ।

ਸਟਾਕ ਐਕਸਚੇਜ ਨੂੰ ਕੰਪਨੀ ਵੱਲੋ ਦਿੱਤੀ ਗਈ ਜਾਣਕਾਰੀ ਮੁਤਾਬਕ 42 ਸਾਲਾ ਅਕਸ਼ਤਾ ਮੂਰਤੀ ਦੇ ਕੋਲ ਇਨਫੋਸਿਸ ‘ਚ ਲਗਭਗ ਇਕ ਬਿਲੀਅਨ ਡਾਲਰ ਦੇ ਸ਼ੇਅਰ ਹਨ, ਜੋ ਕਿ ਅਕਸ਼ਤਾ ਮੂਰਤੀ ਨੂੰ ਮਹਾਰਾਣੀ ਐਲਿਜ਼ਾਬੈਥ ਨਾਲੋਂ ਜ਼ਿਆਦਾ ਅਮੀਰ ਬਣਾਉਂਦੇ ਹਨ। ਇਸ ਤੋਂ ਇਲਾਵਾ ਅਕਸ਼ਤਾ ਕੋਲ 7 ਮਿਲੀਅਨ ਦਾ ਪੰਜ ਬੈੱਡਰੂਮ ਵਾਲਾ ਘਰ ਕੇਨਸਿੰਗਟਨ, ਲੰਦਨ ਅਤੇ ਸਾਂਤਾ ਮੋਨਿਕਾ ਵਿੱਚ ਇੱਕ ਫਲੈਟ ਸ਼ਾਮਲ ਹੈ।

ਅਕਸ਼ਤਾ ਮੂਰਤੀ ਅਰਬਪਤੀ ਨਾਰਾਇਣ ਮੂਰਤੀ ਅਤੇ ਸੁਧਾ ਮੂਰਤੀ ਦੀ ਧੀ ਹੈ, ਜੋ ਆਈਟੀ ਕੰਪਨੀ ਇਨਫੋਸਿਸ ਦੇ ਮਾਲਕ ਹਨ। ਐਨਆਰ ਨਰਾਇਨ ਮੂਰਤੀ ਨੇ 1981 ਵਿੱਚ ਤਕਨੀਕੀ ਦਿੱਗਜ ਇਨਫੋਸਿਸ ਦੀ ਸਥਾਪਨਾ ਕੀਤੀ ਸੀ। ਦੱਸਿਆ ਜਾਦਾ ਹੈ ਕਿ ਨਾਰਾਇਣ ਮੂਰਤੀ ਨੇ ਆਪਣੀ ਪਤਨੀ ਸੁਧਾ ਮੂਰਤੀ ਤੋਂ 10,000 ਰੁਪਏ ਲੈ ਕੇ ਇਹ ਕੰਪਨੀ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਇਹ ਕੰਪਨੀ 100 ਬਿਲੀਅਨ ਡਾਲਰ ਤੋਂ ਵੀ ਵੱਡੀ ਹੈ। ਇੰਨਾ ਹੀ ਨਹੀ ਵਾਲਸਟਰੀਟ ਤੇ ਸੂਚੀਬੱਧ ਹੋਣ ਵਾਲੀ ਇਹ ਪਹਿਲੀ ਭਾਰਤੀ ਕੰਪਨੀ ਹੈ।

ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਆਪਣੇ ਪਰਿਵਾਰ ਦੀ ਆਮਦਨ ਅਤੇ ਟੈਕਸ ਬਚਤ ਨੂੰ ਲੈ ਕੇ ਸੁਰਖੀਆਂ ‘ਚ ਹਨ। ਅਸਲ ‘ਚ ਕੁਝ ਦਿਨ ਪਹਿਲਾਂ, ਬ੍ਰਿਟੇਨ ਦੀ ਮੁੱਖ ਵਿਰੋਧੀ ਪਾਰਟੀ ਲੇਬਰ ਨੇ ਸਵਾਲ ਚੁੱਕਿਆ ਸੀ ਕਿ ਸੁਨਕ ਦੇ ਪਰਿਵਾਰ ਨੂੰ ਬ੍ਰਿਟੇਨ ਵਿੱਚ ਟੈਕਸ ਕਟੌਤੀ ਯੋਜਨਾਵਾਂ ਦਾ ਫਾਇਦਾ ਹੋ ਰਿਹਾ ਹੈ। ਜਿਸ ਤੋਂ ਬਾਅਦ ਅਕਸ਼ਤਾ ਮੂਰਤੀ ਨੇ ਖੁਦ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੱਤਾ ਸੀ।

- Advertisement -

ਅਕਸ਼ਤਾ ਮੂਰਤੀ ਦੇ ਬੁਲਾਰੇ ਨੇ ਦੱਸਿਆ ਸੀ ਕਿ ਉਹ ਭਾਰਤ ਦੀ ਨਾਗਰਿਕ ਹੈ। ਉਸ ਦਾ ਜਨਮ ਭਾਰਤ ਵਿੱਚ ਹੋਇਆ ਸੀ, ਉੱਥੇ ਹੀ ਉਸ ਦੇ ਮਾਪਿਆਂ ਦਾ ਘਰ ਹੈ। ਭਾਰਤ ਆਪਣੇ ਨਾਗਰਿਕਾਂ ਨੂੰ ਇੱਕੋ ਸਮੇਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਰੱਖਣ ਦੀ ਇਜਾਜ਼ਤ ਨਹੀਂ ਦਿੰਦਾ। ਇਸ ਤਰ੍ਹਾਂ ਉਨ੍ਹਾਂ ਨੂੰ ਬ੍ਰਿਟੇਨ ਤੋਂ ਬਾਹਰ ਆਪਣੀ ਕਮਾਈ ‘ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ ਕਿਉਂਕਿ ਉਨ੍ਹਾਂ ਕੋਲ ਭਾਰਤੀ ਨਾਗਰਿਕਤਾ ਹੈ।

ਅੱਗੇ, ਉਸ ਦੇ ਬੁਲਾਰੇ ਨੇ ਇਹ ਵੀ ਕਿਹਾ, ‘ ਅਕਸ਼ਤਾ ਮੂਰਤੀ ਹਮੇਸ਼ਾ ਆਪਣੀ ਯੂਕੇ ਕਮਾਈ ‘ਤੇ ਟੈਕਸ ਅਦਾ ਕਰਦੀ ਰਹੀ ਹੈ ਅਤੇ ਉਹ ਆਪਣੀ ਵਿਦੇਸ਼ੀ ਕਮਾਈ ‘ਤੇ ਵਿਦੇਸ਼ਾਂ ਵਿੱਚ ਟੈਕਸ ਅਦਾ ਕਰਦੀ ਹੈ।’ ਯਾਨੀ ਕਿ ਯੂਕੇ ਵਿੱਚ ਜੋ ਵੀ ਟੈਕਸ ਕਾਨੂੰਨੀ ਤੌਰ ‘ਤੇ ਅਦਾ ਕਰਨ ਦੀ ਲੋੜ ਹੈ, ਉਹ ਅਦਾ ਕਰਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment