ਰੀਲੀਜ ਹੋਣ ਤੋਂ ਪਹਿਲਾਂ ਹੀ ‘ਗੰਗੂਬਾਈ ਕਠਿਆਵਾੜੀ ‘  ਵਿਵਾਦਾਂ ‘ਚ

TeamGlobalPunjab
1 Min Read

ਨਿਊਜ਼ ਡੈਸਕ: – ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ‘ਗੰਗੂਬਾਈ ਕਠਿਆਵਾੜੀ ‘ ਰੀਲੀਜ ਹੋਣ ਤੋਂ ਪਹਿਲਾਂ ਹੀ ਵਿਵਾਦਾਂ ‘ਚ ਆ ਗਈ ਹੈ। ਕਮਾਠੀਪੁਰਾ ਦੇ ਲੋਕਾਂ ਨੇ ਕਿਹਾ ਹੈ ਕਿ ਇਸ ਫਿਲਮ ‘ਚ ਗਲਤ ਤੱਥ ਦਿਖਾ ਕੇ ਉਹਨਾਂ ਦੇ ਸਮਾਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਦੱਸ ਦਈਏ ਕਿ ਉਥੇ ਕਮਾਠੀਪੁਰਾ ਦੇ ਨਾਮ ਨਾਲ ਕੰਮ ਕਰ ਰਹੀ ਇਕ ਸੰਸਥਾ ਨੇ ਫਿਲਮ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਮਾਠੀਪੁਰਾ ਨਾਲ ਜੁੜੇ ਇਤਿਹਾਸ ਨੂੰ ਸੁਧਾਰਨ ਲਈ ਇਥੋਂ ਦੇ ਲੋਕ ਨੂੰ ਸਖਤ ਮਿਹਨਤ ਕਰਨੀ ਪਈ, ਪਰ ਇਹ ਫਿਲਮ ਅਜੋਕੇ ਸਮੇਂ ਨੂੰ ਤਾਂ ਖਰਾਬ ਕਰੇਗੀ, ਪਰ ਆਉਣ ਵਾਲੀਆਂ ਪੀੜ੍ਹੀਆਂ‘ ਤੇ ਵੀ ਇਸ ਦਾ ਬੁਰਾ ਅਸਰ ਪਵੇਗਾ।

ਗੰਗੂਬਾਈ ਕਾਠਿਆਵਾੜੀ ਦੇ ਨਿਰਮਾਤਾ ਕਮਾਠੀਪੁਰਾ ਦੇ 200 ਸਾਲ ਪੁਰਾਣੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਫਿਲਮ ਵਿੱਚ ਦਰਸਾਏ ਗਏ ਤੱਥ ਨਾ ਸਿਰਫ ਸੱਚਾਈ ਤੋਂ ਦੂਰ ਹਨ ਸਗੋਂ ਕਈ ਤਰੀਕਿਆਂ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਵੀ ਪਹੁੰਚਾ ਰਹੇ ਹਨ। ਅਜਿਹਾ ਲਗਦਾ ਹੈ ਕਿ ਸੰਜੇ ਲੀਲਾ ਭੰਸਾਲੀ ਦੀ ਫਿਲਮ ਦੀ ਰਿਲੀਜ਼ ‘ਤੇ ਇਕ ਵਾਰ ਫਿਰ ਵਿਰੋਧ ਦੀ ਤਲਵਾਰ ਲਟਕ ਰਹੀ ਹੈ।

Share this Article
Leave a comment