ਬਾਦਸ਼ਾਹ ਦੇ ਨਵੇਂ ਗਾਣੇ ‘ਪਾਗਲ’ ਨੇ ਤੋੜੇ ਵਿਸ਼ਵ ਰਿਕਾਰਡ

TeamGlobalPunjab
2 Min Read

ਡੀਜੇਵਾਲੇ ਬਾਬੂ, ਅਬੀ ਤੋ ਪਾਰਟੀ ਸ਼ੁਰੁ ਹੁਈ ਹੈ ਵਰਗੇ ਸੁਪਰ ਹਿੱਟ ਗਾਣਿਆ ਨਾਲ ਆਪਣੀ ਖਾਸ ਪਹਿਚਾਣ ਬਣਾ ਚੁੱਕੇ ਰੈਪਰ ਬਾਦਸ਼ਾਹ ਨੂੰ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਪਾਗਲ’ ਨੇ ਉਸ ਨੂੰ ਪੂਰੇ ਵਿਸ਼ਵ ਦਾ ਬਾਦਸ਼ਾਹ ਬਣਾ ਦਿੱਤਾ ਹੈ। ਇਸ ਵਾਰ ਬਾਦਸ਼ਾਹ ਦੇ ਨਵੇਂ ਗੀਤ ਪਾਗਲ ਨੇ ਆਪਣੇ ਹੀ ਬਣਾਏ ਰਿਕਾਰਡ ਤੋੜ ਦਿੱਤੇ ਹਨ।

ਇਸ ਗੀਤ ਦੇ ਪੋਸਟਰ ਰਿਲੀਜ਼ ਤੋਂ ਹੀ ਕਈ ਅੰਦਾਜ਼ੇ ਲਗਾਏ ਜਾ ਰਹੇ ਸਨ ਤੇ ਜਦੋਂ ਇਹ ਗੀਤ ਰਿਲੀਜ਼ ਹੋਇਆ ਤਾਂ ਇਸਨੇ ਸਭ ਨੂੰ ਪਾਗਲ ਬਣਾ ਦਿੱਤਾ। ਇਹ ਗੀਤ ਮਿਡਲ ਈਸਟ, ਲੈਟਿਨ ਅਮਰੀਕਾ, ਲੰਡਨ ਅਤੇ ਸੰਸਾਰ ਭਰ ਦੇ ਬਾਕੀ ਹਿੱਸਿਆਂ ਚ ਰਿਲੀਜ਼ ਹੋਇਆ ਹੈ। ਇਹ ਪਹਿਲੀ ਵਾਰ ਹੈ ਕਿ ਕੋਈ ਇੰਡੀਅਨ ਗੀਤ ਇਕੱਠੇ 6 ਦੇਸ਼ਾਂ ਚ ਟਰੇਂਡਿੰਗ ਤੇ ਆਇਆ ਹੈ।

ਗੀਤ ਦੇ ਬਾਕਮਾਲ ਬੋਲ ਅਤੇ ਜਬਰਦਸਤ ਬੀਟਸ ਨੇ ਸਭ ਨੂੰ ਹੀ ਇਸ ਗੀਤ ਦੀਆਂ ਧੁਨਾਂ ਤੇ ਨੱਚਣ ਲਈ ਮਜਬੂਰ ਕਰ ਦਿੱਤਾ ਹੈ। ਗੀਤ ਦੀ ਜੋਸ਼ੀਲੀ ਵੀਡੀਓ ਦੇ ਨਾਲ ਬਾਦਸ਼ਾਹ ਨੇ ਦੁਨੀਆ ਭਰ ਚ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਇਹ ਪਹਿਲੀ ਵਾਰ ਹੈ ਕਿ ਕੋਈ ਹਿੰਦੁਸਤਾਨੀ ਗੀਤ ਦੀ ਵੀਡੀਓ ਨੇ 24 ਘੰਟਿਆਂ ਚ ਇਹਨੇ ਸਾਰੇ ਵਿਊਸ ਮਿਲੇ ਹਨ। ਪਹਿਲੇ ਜੋ 24 ਘੰਟਿਆਂ ਚ ਸਭ ਤੋਂ ਜਿਆਦਾ ਦੇਖਣੇ ਜਾਣ ਵਾਲੀ ਵੀਡੀਓ ਸੀ, ‘ਬੋਆਏ ਵਿਦ ਲਵ’, ‘ਟੇਲਰ ਸਵਿਫਟ ਦਾ ‘ਮੀ’, ਬਲੈਕਪਿੰਕ ਦਾ ‘ਕਿਲ ਦਿਸ ਲਵ’ ਅਤੇ ਏਰੀਆਨਾ ਗ੍ਰੈਂਡ ਦਾ ‘ਥੈਂਕ ਯੂ ਨੈਕਸਟ’। ਖਬਰ ਲਿਖੇ ਜਾਣ ਤੱਕ ਪਾਗਲ ਗੀਤ 81 ਮਿਲੀਅਨ ਵਿਊਸ ਦੇ ਨਾਲ ਨੰਬਰ ਇੱਕ ਤੇ ਆ ਗਿਆ ਹੈ।

Share this Article
Leave a comment