ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ

Rajneet Kaur
2 Min Read

ਲੁਧਿਆਣਾ: ਲੁਧਿਆਣਾ ‘ਚ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਉਸਦਾ ਸਾਥੀ ਰੋਹਿਤ ਗੋਲੀਬਾਰੀ ‘ਚ ਜ਼ਖਮੀ ਹੋ ਗਿਆ ਹੈ। ਜਿਸਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਘਟਨਾ ਹੈਬੋਵਾਲ ਇਲਾਕੇ ਦੇ ਜੋਗਿੰਦਰ ਨਗਰ ਦੀ ਹੈ। ਸੁੱਖਾ ਬਾੜੇਵਾਲੀਆ ਆਪਣੇ ਸਾਥੀ ਰੋਹਿਤ ਦੇ ਘਰ ਛੱਤ ‘ਤੇ  ਇੱਕ ਪੁਰਾਣੇ ਮਾਮਲੇ ਨੂੰ ਸੁਲਝਾਉਣ ਲਈ ਇਕੱਠੇ ਹੋਏ ਸਨ। ਮਿਲੀ ਜਾਣਕਾਰੀ ਅਨੁਸਾਰ  ਇੱਕ ਦੂਜੇ ਦੇ ਨਾਲ ਬੈਠਣ ਦੌਰਾਨ ਫਿਰ ਝਗੜਾ ਹੋ ਗਿਆ ।ਰੋਹਿਤ ਤੇ ਬੱਬੂ ਨੇ ਬਾੜੇਵਾਲੀਆ ‘ਤੇ ਗੋਲੀਆਂ ਚਲਾ ਦਿੱਤੀਆਂ। ਛਾਤੀ ‘ਚ ਗੋਲੀ ਲੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਗੋਲੀ ਲੱਗਣ ਨਾਲ ਰੋਹਿਤ ਵੀ ਜ਼ਖਮੀ ਹੋ ਗਿਆ।ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਦੇ ਬਾਅਦ ਤੋਂ ਬੱਬੂ ਫਰਾਰ ਹੈ। ਸੂਚਨਾ ਮਿਲਦੇ ਹੀ  ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ।  ਫਿਲਹਾਲ ਸੁੱਖਾ ਬਾੜੇਵਾਲੀਆ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਰਿੱਕੀ ਨਾਂ ਦੇ ਬਦਮਾਸ਼ ਨੇ ਬਾੜੇਵਾਲੀਆ ਨੂੰ ਗੋਲੀ ਮਾਰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment