ਭਰਾ ਤੋਂ ਬਾਅਦ ਕੈਨੇਡਾ ‘ਚ ਗੈਂਗਸਟਰ ਰਵਿੰਦਰ ਸਮਰਾ ਦਾ ਹੋਇਆ ਕਤਲ

Rajneet Kaur
1 Min Read

ਰਿਚਮੰਡ : ਸੰਯੁਕਤ ਰਾਸ਼ਟਰ ਵੱਲੋਂ ਗੈਂਗਸਟਰ ਐਲਾਨੇ ਗਏ ਰਵਿੰਦਰ ਸਮਰਾ ਦਾ ਰਿਚਮੰਡ ‘ਚ ਕਤਲ ਕਰ ਦਿਤਾ ਗਿਆ ਹੈ। ਇਸ ਤੋਂ ਦੋ ਮਹੀਨੇ ਪਹਿਲਾਂ ਇਸਦੇ ਭਰਾ ਦਾ ਵੀ ਕਤਲ ਕੀਤਾ ਗਿਆ ਸੀ।ਗੈਂਗਸਟਰ ਯੂਨਾਇਟਡ ਨੇਸ਼ਨਜ ਗੈਂਗ ਨਾਲ ਸਬੰਧਤ ਸੀ।

ਗੈਂਗਸਟਰ ਰਵਿੰਦਰ ਸਮਰਾ ‘ਤੇ ਪਹਿਲਾਂ ਵੀ ਜਾਨਲੇਵਾ ਹਮਲੇ ਹੋ ਚੁੱਕੇ ਸਨ। ਦਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ‘ਚ ਗੈਂਗ ਹਿੰਸਾ ‘ਚ ਵੱਡੀ ਪੱਧਰ ‘ਤੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਗੈਂਗਸਟਰ ਨਸ਼ੇ ਦੇ ਕਾਲੇ ਕਾਰੋਬਾਰ ਨੂੰ ਲੈ ਕੇ ਆਪਸ ‘ਚ ਖੂਨੀ ਝੜਪਾਂ ਨੂੰ ਅੰਜਾਮ ਦਿੰਦੇ ਹਨ ਤੇ ਇੰਨਾ ਦੇ ਇਸ ਨਸ਼ੇ ਦੇ ਕਾਰੋਬਾਰ ਨਾਲ  ਬੇਕਸੂਰ ਲੋਕਾਂ ਦੀਆਂ ਵੀ ਮੌਤਾਂ ਹੁੰਦੀਆਂ ਹਨ।

36 ਸਾਲਾ ਸਮਰਾ ’ਤੇ ਸ਼ਾਮ  6 ਵਜੇ ਦੇ ਕਰੀਬ ਬਲਾਕ ਮਿਨਲਰ ਰੋਡ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ ਗਈਆਂ। ਇੰਟੀਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਅਧਿਕਾਰੀ ਸੁੱਖੀ ਢੇਸੀ ਨੇ ਦੱਸਿਆ ਕਿ ਸਮਰਾ ਦਾ ਕਤਲ ਬ੍ਰਿਟਿਸ਼ ਕੋਲੰਬੀਆ ‘ਚ ਗੈਂਗਵਾਰ ਦਾ ਨਤੀਜਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment