ਸਾਬਕਾ ਵਿਦੇਸ਼ੀ ਮੰਤਰੀ ਫੂਮੀਓ ਹੋਣਗੇ ਜਾਪਾਨ ਦੇ ਅਗਲੇ ਪ੍ਰਧਾਨ ਮੰਤਰੀ

TeamGlobalPunjab
1 Min Read

ਨਿਊਜ਼ ਡੈਸਕ: ਜਾਪਾਨ ਦੇ ਸਾਬਕਾ ਵਿਦੇਸ਼ੀ ਮੰਤਰੀ ਫੂਮੀਓ ਕਿਸ਼ੀਡਾ (Fumio Kishida) ਨੇ ਸੱਤਾਧਾਰੀ ਪਾਰਟੀ ਦੀ ਲੀਡਰਸ਼ਿਪ ਦੀਆਂ ਚੋਣਾ ਜਿੱਤ ਲਈਆਂ ਹਨ ਅਤੇ ਹੁਣ ਉਨ੍ਹਾਂ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ। ਕਿਸ਼ੀਡਾ ਪ੍ਰਧਾਨਮੰਤਰੀ ਯੋਸ਼ੀਹਿਦੇ ਸੁਗਾ ਦੀ ਥਾਂ ਲੈਣਗੇ, ਜੋ ਪਿਛਲੇ ਸਤੰਬਰ ਵਿੱਚ ਅਹੁਦੇ ਦੀ ਸਹੁੰ ਚੁੱਕਣ ਤੋਂ ਸਿਰਫ ਇੱਕ ਸਾਲ ਬਾਅਦ ਹੀ ਅਹੁਦਾ ਛੱਡ ਰਹੇ ਹਨ।

ਲਿਬਰਲ ਡੇਮੋਕਰੇਟਿਕ ਪਾਰਟੀ ਦੇ ਨਵੇਂ ਆਗੂ ਦੇ ਰੂਪ ਵਿੱਚ ਕਿਸ਼ੀਡਾ ਦਾ ਸੰਸਦ ਵਿੱਚ ਅਗਲਾ ਪ੍ਰਧਾਨ ਮੰਤਰੀ ਚੁਣਿਆ ਜਾਣਾ ਤੈਅ ਹੈ, ਜਿੱਥੇ ਉਨ੍ਹਾਂ ਦੀ ਪਾਰਟੀ ਅਤੇ ਗੱਠਜੋੜ ਸਾਥੀ ਦੇ ਕੋਲ ਸੰਸਦੀ ਬਹੁਮਤ ਹੈ।

ਜਾਪਾਨ ਦਾ ਅਗਲਾ ਪ੍ਰਧਾਨਮੰਤਰੀ ਬਣਨ ਦੀ ਦੋੜ ‘ਚ ਸ਼ਾਮਲ ਚਾਰ ਉਮੀਦਵਾਰਾਂ ‘ਚੋਂ ਦੋ ਔਰਤਾਂ ਵੀ ਸਨ। ਸਨਾਏ ਤਾਕਾਇਚੀ ਅਤੇ ਸੇਕੋ ਨੋਡਾ ਪਿਛਲੇ 13 ਸਾਲਾਂ ਵਿੱਚ ਦੇਸ਼ ਦੀਆਂ ਪਹਿਲੀਆਂ ਅਜਿਹੀਆਂ ਔਰਤਾਂ ਹਨ, ਜਿਨ੍ਹਾਂ ਨੇ ਪ੍ਰਧਾਨਮੰਤਰੀ ਅਹੁਦੇ ਦੀਆਂ ਚੋਣਾ ਵਿੱਚ ਸੱਤਾਧਾਰੀ ਲਿਬਰਲ ਡੇਮੋਕਰੇਟਿਕ ਪਾਰਟੀ ਦੀ ਅਗਵਾਈ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ।

Share this Article
Leave a comment