ਅੱਜ ਤੋਂ ਮਨਾਲੀ-ਲੇਹ ਸੜਕ ਨੂੰ ਦੋਵੇਂ ਪਾਸੇ ਤੋਂ ਕੀਤਾ ਜਾਵੇਗਾ ਬਹਾਲ

Rajneet Kaur
2 Min Read

ਨਿਊਜ਼ ਡੈਸਕ: ਦੇਸ਼-ਵਿਦੇਸ਼ ਦੇ ਸੈਲਾਨੀਆਂ ਸਮੇਤ ਸਥਾਨਕ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਦੁਨੀਆ ਦੀ ਸਭ ਤੋਂ ਉੱਚੀ ਸੜਕ ਮਨਾਲੀ-ਦਰਚਾ-ਸਰਚੂ (14500 ਫੁੱਟ) ਲੇਹ ਰੋਡ ‘ਤੇ ਸੋਮਵਾਰ ਤੋਂ ਵਾਹਨ ਚੱਲਣੇ ਸ਼ੁਰੂ ਹੋ ਜਾਣਗੇ। ਹੁਣ ਤੱਕ ਔਡ-ਈਵਨ ਡੇਟ ਫਾਰਮੂਲੇ ਤਹਿਤ ਦਿਨ ਵੇਲੇ ਵਾਹਨ ਇੱਕ ਪਾਸੇ ਤੋਂ ਲੰਘਦੇ ਸਨ। ਹੁਣ ਸੋਮਵਾਰ ਤੋਂ ਸੜਕ ਦੋਵੇਂ ਪਾਸੇ ਵਾਹਨਾਂ ਦੀ ਆਵਾਜਾਈ ਲਈ ਖੁੱਲ੍ਹ ਜਾਵੇਗੀ। ਮਨਾਲੀ ਵਾਲੇ ਪਾਸੇ ਤੋਂ ਵਾਹਨ ਸਵੇਰੇ 6:00 ਵਜੇ ਤੋਂ ਸਵੇਰੇ 9:00 ਵਜੇ ਤੱਕ ਦਰਚਾ ਤੋਂ ਅਤੇ ਹਿਮਾਚਲ ਸਰਹੱਦ ਸਰਚੂ ਤੋਂ ਦੁਪਹਿਰ 12:00 ਤੋਂ 3:00 ਵਜੇ ਤੋਂ ਚਲਣਗੇ।

ਦਸ ਦਈਏ ਕਿ  ਉਸ ਪਾਸੇ ਭਾਰੀ ਬਰਫ਼ਬਾਰੀ ਹੋਣ ਕਾਰਨ ਵਾਹਨਾਂ ਦਾ ਚਲਣਾ ਸੰਭਵ ਨਹੀਂ ਸੀ ।  10 ਦਿਨ ਪਹਿਲਾਂ ਉਸ ਪਾਸੇ 76 ਲੋਕਾਂ ਨੂੰ ਵੀ ਬਚਾਇਆ ਗਿਆ ਸੀ। ਦੋ ਦਿਨ ਪਹਿਲਾਂ ਵੀ ਬਰਫਬਾਰੀ ਕਾਰਨ ਸੈਂਕੜੇ ਵਾਹਨ ਫਸ ਗਏ ਸਨ ਅਤੇ 250 ਲੋਕਾਂ ਨੂੰ ਬਚਾਉਣਾ ਪਿਆ ਸੀ। ਰੂਟ ਦੇ ਦੋਵੇਂ ਪਾਸੇ ਵਾਹਨ ਚੱਲਣਗੇ ਪਰ ਹਾਲਾਤ ਠੀਕ ਹੋਣ ਤੱਕ ਸਮਾਂ ਸਾਰਣੀ ਤੈਅ ਕੀਤੀ ਗਈ ਹੈ। ਪ੍ਰਸ਼ਾਸਨ ਸੈਲਾਨੀਆਂ ਅਤੇ ਉਸ ਪਾਸੇ ਜਾਣ ਵਾਲੇ ਲੋਕਾਂ ਦੀ ਜਾਨ ਨੂੰ ਖਤਰੇ ‘ਚ ਨਹੀਂ ਪਾਉਣਾ ਚਾਹੁੰਦਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment