ਭਾਰਤ-ਚੀਨ ਫੌਜ ਵਿਚਾਲੇ ਮੁੜ ਤੋਂ ਹਿੰਸਕ ਝੜਪ, ਚੀਨੀ ਫੌਜ ਘੁਸਪੈਠ ਕਰਨ ਦੀ ਕੀਤੀ ਕੋਸ਼ਿਸ਼

TeamGlobalPunjab
1 Min Read

ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਤਲਖੀ ਇੱਕ ਵਾਰ ਮੁੜ ਤੋਂ ਵੱਧ ਗਈ ਹੈ। ਚੀਨ ਦਾ ਇੱਕ ਵਾਰ ਮੁੜ ਤੋਂ ਸ਼ੈਤਾਨੀ ਚਿਹਰਾ ਦੇਖਣ ਨੂੰ ਮਿਲਿਆ ਹੈ। 29 ਅਤੇ 30 ਅਗਸਤ ਦੀ ਰਾਤ ਚੀਨੀ ਫ਼ੌਜ ਨੇ ਪੂਰਬੀ ਲੱਦਾਖ ‘ਚ ਇਕ ਵਾਰ ਮੁੜ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਭਾਰਤੀ ਫੌਜ ਦੇ ਜਵਾਨਾਂ ਨੇ ਚੀਨ ਦੀ ਇਸ ਘੁਸਪੈਠ ਦਾ ਮੂੰਹ ਤੋੜ ਜਵਾਬ ਦਿੱਤਾ ਹੈ।

ਚੀਨੀ ਆਰਮੀ ਨੇ LAC ‘ਤੇ ਪੈਂਗੋਂਗ ਝੀਲ ਦੇ ਕੋਲ ਘੁਸਪੈਠ ਕਰਕੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਨੂੰ ਭਾਰਤੀ ਜਵਾਨਾਂ ਨੇ ਮੌਕੇ ‘ਤੇ ਹੀ ਖਦੇੜ ਦਿੱਤਾ।

ਦੋਵਾਂ ਫੌਜਾਂ ਵਿਚਾਲੇ ਇਕ ਵਾਰ ਮੁੜ ਤੋਂ ਮਾਮੂਲੀ ਹਿੰਸਕ ਝੜਪ ਵੀ ਹੋਈ ਸੀ। ਹਾਲੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ।

ਭਾਰਤੀ ਫ਼ੌਜ ਦੇ ਪੀਆਰਓ ਕਰਨਲ ਅਮਨ ਆਨੰਦ ਨੇ ਦੱਸਿਆ ਕਿ ਝੀਲ ਦੇ ਦੱਖਣ ਕਿਨਾਰੇ ‘ਤੇ ਚੀਨੀ ਫੌਜੀਆਂ ਦੀ ਗਤੀਵਿਧੀਆਂ ਦੀ ਜਾਣਕਾਰੀ ਮਿਲਦੇ ਹੀ ਪਹਿਲ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ।

- Advertisement -

ਇਸ ਤੋਂ ਪਹਿਲਾਂ 15 ਜੂਨ ਦੀ ਰਾਤ ਨੂੰ ਵੀ ਗਲਵਾਨ ਘਾਟੀ ‘ਚ ਚੀਨ ਅਤੇ ਭਾਰਤੀ ਫੌਜ ਵਿਚਾਲੇ ਹਿੰਸਕ ਝੜਪ ਹੋਈ ਸੀ। ਕੁਝ ਮਹੀਨਿਆਂ ਬਾਅਦ ਚੀਨ ਨੇ ਇੱਕ ਵਾਰ ਮੁੜ ਤੋਂ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਨਾਕਾਮ ਰਹੀ।

Share this Article
Leave a comment