ਦਿੱਲੀ ਸਰਕਾਰ ਦੀਆਂ ਮੁਫ਼ਤ ਸੇਵਾ ਯੋਜਨਾਵਾਂ ਨੇ ਮਹਿੰਗਾਈ ਤੋਂ ਦਿਵਾਈ ਰਾਹਤ: ਕੇਜਰੀਵਾਲ

Global Team
2 Min Read

ਨਵੀਂ ਦਿੱਲੀ- ਅਸੀਂ ਆਮ ਦੇਖਦੇ ਹਾਂ ਕਿ ਦਿਨ ਪ੍ਰਤੀ ਦਿਨ ਦੇਸ਼ ਵਿੱਚ ਮਹਿੰਗਾਈ ਦਾ ਦੌਰ ਵਧਦਾ ਜਾ ਰਿਹਾ ਹੈ ਜੋ ਕਿ ਇੱਕ ਬਹੁਤ ਗੰਭੀਰ ਸਮੱਸਿਆ ਹੈ। ਮਹਿੰਗਾਈ ਕਿਸੇ ਵੀ ਦੇਸ਼ ਲਈ ਇੱਕ ਬੀਮਾਰੀ ਤੋਂ ਘੱਟ ਨਹੀਂ ਹੈ। ਮਹਿੰਗਾਈ ਕਾਰਨ ਲੱਖਾਂ ਹੀ ਲੋਕ ਲੋੜੀਂਦੀਆਂ ਵਸਤਾਂ ਦੀ ਖ਼ਰੀਦ ਕਰਨ ਤੋਂ ਵੀ ਅਸਮਰਥ ਹੋ ਜਾਂਦੇ ਹਨ ਕਿਉਂਕਿ ਸਾਡੇ ਦੇਸ਼ ਵਿੱਚ ਰੋਜ਼ਾਨਾ ਕਮਾਈ ਕਰਕੇ ਖਾਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਇਸ ਸਮੱਸਿਆ ਨੂੰ ਦੇਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦੇਸ਼ ਦੀ ਰਾਜਧਾਨੀ ਵਿੱਚ ਮਹਿੰਗਾਈ ਨੂੰ ਘੱਟ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਦਾਅਵਾ ਕੀਤਾ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਮਹਿੰਗਾਈ ਸਭ ਤੋਂ ਘੱਟ ਹੈ ਕਿਉਂਕਿ ਇੱਥੇ ਲੋਕਾਂ ਨੂੰ ਮੁਫ਼ਤ ਸਿੱਖਿਆ, ਇਲਾਜ, ਬਿਜਲੀ ਅਤੇ ਪਾਣੀ ਦੀ ਸਪਲਾਈ ਵਰਗੀਆਂ ਰੋਜ਼ਾਨਾ ਜੀਵਨ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਯੋਜਨਾਵਾਂ ਦਾ ਆਮ ਜਨਤਾ ਉੱਪਰ ਇੱਕ ਰਾਹਤ ਭਰਪੂਰ ਪ੍ਰਭਾਵ ਪਿਆ ਹੈ।

ਮੰਗਲਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਿਕ ਮੁੱਖ ਰੂਪ ਵਿੱਚ ਸਬਜ਼ੀਆਂ ਦੀ ਕੀਮਤ ਚ ਨਰਮੀ ਨਾਲ ਪ੍ਰਚੂਨ ਮਹਿੰਗਾਈ ਅਗਸਤ ਤੋਂ ਘੱਟ ਕੇ 6.83 ਫੀਸਦੀ ਉੱਤੇ ਆ ਗਈ ਹੈ। ਜੁਲਾਈ ਮਹੀਨੇ ਵਿੱਚ ਪ੍ਰਚੂਨ ਮਹਿੰਗਾਈ ਦਰ 15 ਮਹੀਨਿਆਂ ਦੇ ਉੱਚੇ ਪੱਧਰ 7.44 ਫੀਸਦੀ ਉੱਤੇ ਪਹੁੰਚ ਗਈ ਸੀ। ਹਾਲਾਂਕਿ ਇਹ ਅਜੇ ਵੀ ਭਾਰਤੀ ਰਿਜ਼ਰਵ ਬੈਂਕ ਦੇ ਸੰਤੋਸ਼ਜਨਕ ਪੱਧਰ ਤੋਂ ਉੱਪਰ ਹੈ।

ਕੇਜਰੀਵਾਲ ਨੇ ਜਾਣਕਾਰੀ ਸਾਂਝੀ ਕੀਤੀ ਕਿ ਕੁਝ ਸੂਬਿਆਂ ਵਿੱਚ ਮਹਿੰਗਾਈ ਦੇ ਅੰਕੜਿਆਂ ਦੀ ਤੁਲਨਾ ਰਾਸ਼ਟਰੀ ਔਸਤ ਨਾਲ ਕੀਤੀ ਗਈ ਸੀ। ਉਨ੍ਹਾਂ ਦੀ ਸਰਕਾਰ ਦੀਆਂ ਮੁਫ਼ਤ ਸੇਵਾ ਯੋਜਨਾਵਾਂ ਨੇ ਦਿੱਲੀ ਦੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਈ ਹੈ। ਉਨ੍ਹਾਂ ਨੇ ਦੱਸਿਆ ਕਿ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਮਹਿੰਗਾਈ ਸਭ ਤੋਂ ਘੱਟ ਹੈ। ਦਿੱਲੀ ਸਰਕਾਰ ਵੱਲੋਂ ਮੁਫ਼ਤ ਸਿੱਖਿਆ, ਮੁਫ਼ਤ ਇਲਾਜ ਅਤੇ ਔਰਤਾਂ ਲਈ ਮੁਫ਼ਤ ਆਵਾਜਾਈ, ਮੁਫ਼ਤ ਬਿਜਲੀ ਅਤੇ ਪਾਣੀ ਨੇ ਲੋਕਾਂ ਨੂੰ ਭਾਰੀ ਰਾਹਤ ਦਿੱਤੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment