ਭਾਰਤੀ ਮੂਲ ਦੇ 3 ਲੋਕਾਂ ਸਣੇ ਚਾਰ ਖ਼ਿਲਾਫ਼ ਸਿੰਗਾਪੁਰ ਫੁੱਟਬਾਲ ਐਸੋਸੀਏਸ਼ਨ ਨਾਲ ਧੋਖਾਧੜੀ ਦੇ ਦੋਸ਼

TeamGlobalPunjab
2 Min Read

ਸਿੰਗਾਪੁਰ: ਸਿੰਗਾਪੁਰ ਫੁੱਟਬਾਲ ਐਸੋਸੀਏਸ਼ਨ ਦੇ ਨਾਲ ਧੋਖਾਧੜੀ ਕਰਨ ਤੇ ਫਰਜ਼ੀ ਬਿੱਲਾਂ ਦੇ ਜ਼ਰੀਏ ਆਰਥਿਕ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਭਾਰਤੀ ਮੂਲ ਦੇ 3 ਲੋਕਾਂ ਸਣੇ ਚਾਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇੱਕ ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਭ੍ਰਿਸ਼ਟ ਆਚਰਣ ਜਾਂਚ ਬਿਓਰੋ ਮੁਤਾਬਕ, ਰਿਕਰਮ ਜੀਤ ਸਿੰਘ ਐਫਏਐਸ ਦੇ ਵਣਜ ਤੇ ਕਾਰੋਬਾਰ ਵਿਕਾਸ ਵਿਭਾਗ ਵਿਚ , ਉਪ ਡਾਇਰੈਕਟਰ ਅਹੁਦੇ ਤੇ ਤਾਇਨਾਤ ਹਨ। ਦੋਸ਼ ਹੈ ਕਿ ਉਸ ਨੇ ਆਪਣੀ ਪਤਨੀ ਐਸੇ ਕਿਰਿਨ ਕੇਮਸ ਦੇ ਨਾਲ ਮਿਲ ਕੇ ਰਚੀ ਸਾਜਿਸ਼ ਦੇ ਤਹਿਤ ਐਫਏਐਸ ਵਿਚ ਫਰਜ਼ੀ ਬਿੱਲ ਜਮਾ ਕਰਾਏ। ਕੇਮਸ ਇੱਕ ਖੇਡ ਉਤਪਾਦ ਨਿਰਮਾਤਾ ਕੰਪਨੀ ਦੀ ਡਾਇਰੈਕਟਰ ਸੀ।

ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਮੁਤਾਬਕ, ਬਾਅਦ ਵਿਚ ਰਿਕਰਮ ਜੀਤ ਸਿੰਘ ਦੇ ਨਿਰਦੇਸ਼ ਤੇ ਕੰਪਨੀ ਨੂੰ ਸਾਲ 2017 ਤੋਂ 2018 ਦੇ ਵਿਚ 1,81,875 ਸਿੰਗਾਪੁਰੀ ਡਾਲਰ ਦਾ ਭੁਗਤਾਨ ਕੀਤਾ ਗਿਆ, ਜਿਸ ਦੇ ਚਲਦਿਆਂ ਐਫਏਐਸ ਨੂੰ ਆਰਥਿਕ ਨੁਕਸਾਨ ਹੋਇਆ।

ਸੀਪੀਆਈਡੀ ਮੁਤਾਬਕ, ਕੇਮਸ ਦੇ ਕੰਪਨੀ ਛੱਡ ਦੇਣ ਤੋਂ ਬਾਅਦ ਵੀ ਰਿਕਰਮਜੀਤ ਸਿੰਘ ਨੇ ਉਸ ਦੀ ਥਾਂ ਤੇ ਆਏ ਸ਼ੰਕਰ ਨਾਲ ਗੰਢਤੁਪ ਕਰਕੇ ਫਰਜ਼ੀ ਬਿੱਲ ਪ੍ਰਾਪਤ ਕਰਨੇ ਜਾਰੀ ਰੱਖੇ। ਇਸ ਤੋਂ ਇਲਾਵਾ ਇੱਕ ਹੋਰ ਕੰਪਨੀ ਦੇ ਡਾਇਰੈਕਟਰ ਪਲਾਨੀ ਅੱਪਨ ਰਵਿੰਦਰਨ ਦੇ ਨਾਲ ਮਿਲ ਕੇ ਵੀ ਉਸ ਨੇ ਫੁੱਟਬਾਲ ਐਸੋਸੀਏਸ਼ਨ ਦੇ ਨਾਲ ਧੋਖਾਧੜੀ ਕੀਤੀ। ਸਿੰਗਾਪੁਰ ਵਿਚ ਧੋਖਾਧੜੀ ਦਾ ਦੋਸ਼ੀ ਪਾਏ ਜਾਣ ਤੇ ਦਸ ਸਾਲ ਤੱਕ ਦੀ ਜੇਲ੍ਹ ਤੇ ਜ਼ੁਰਮਾਨੇ ਦੀ ਤਜਵੀਜ਼ ਹੈ।

Share this Article
Leave a comment