ਚੰਡੀਗੜ੍ਹ – ਕੱਲ੍ਹ ਸੋਮਵਾਰ ਨੂੰ ਚਾਰ ਵੱਡੇ ਚਿਹਰੇ ਦਾਖ਼ਲ ਕਰਨਗੇ ਆਪਣੇ ਆਪਣੇ ਨਾਮਜ਼ਦਗੀ ਪੱਤਰ। ਇਨ੍ਹਾਂ ਵੱਡਿਆਂ ਲੀਡਰਾਂ ‘ਚ ਦੋ ਸੀਨੀਅਰ ਸਿਆਸਤਦਾਨ ਤੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਮਲੋਟ ਤੋਂ ਅਤੇ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਭਰਨਗੇ ਕਾਗਜ਼।
ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣਾ ਨਾਮਜ਼ਦਗੀ ਪੱਤਰ ਜਲਾਲਾਬਾਦ ਤੋਂ ਭਰਨਗੇ। ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਦੂਜੀ ਮਿਲੀ ਸੀਟ ਭਦੌੜ ਜਾ ਪੱਤਰ ਦਾਖਲ ਕਰਨਗੇ।