ਪੰਜਾਬ ਦੀ ਪਹਿਲੀ ਖੇਡ ਯੂਨੀਵਰਸਿਟੀ ਦਾ ਰੱਖਿਆ ਗਿਆ ਨੀਂਹ ਪੱਥਰ

TeamGlobalPunjab
2 Min Read

ਪਟਿਆਲਾ : ਪੰਜਾਬ ਸਰਕਾਰ ਵੱਲੋਂ ਅੱਜ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ। ਪਟਿਆਲਾ ਦੇ ਪਿੰਡ ਸਿੱਧੂਵਾਲ ਵਿਖੇ ਮਾਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਬਣਾਈ ਜਾਵੇਗੀ। ਜਿਸ ਦੇ ਲਈ ਕੈਪਟਨ ਸਰਕਾਰ ਨੇ 500 ਕਰੋੜ ਰੁਪਏ ਜਾਰੀ ਕੀਤੇ ਹਨ। ਇਹ ਖੇਡ ਯੂਨੀਵਰਸਿਟੀ ਬਣਾਉਨ ਲਈ 92.7 ਏਕੜ ਜ਼ਮੀਨ ਲਈ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ 2017 ‘ਚ ਯੂਨੀਵਰਸਿਟੀ ਬਣਾਉਨ ਦਾ ਵਾਅਦਾ ਕੀਤਾ ਸੀ। ਜਿਸ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਸ਼ਹਿਰ ‘ਚ ਚਾਰ ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਜਿਸ ਵਿੱਚ ਕੁੱਲ 1100 ਕਰੋੜ ਰੁਪਏ ਪੰਜਾਬ ਸਰਕਾਰ ਜਾਰੀ ਕਰ ਚੁੱਕੀ ਹੈ। ਪੰਜਾਬ ਦੀ ਪਹਿਲੀ ਖੇਡ ਯੂਨੀਵਰਸਿਟੀ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਪਹਿਲੇ ਪੜਾਅ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ।

 

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਕੈਂਪਸ ਦਾ ਨਿਰਮਾਣ ਕਾਰਜ ਪੂਰਾ ਹੋਣ ਨਾਲ ਅਤਿ ਆਧੁਨਿਕ ਖੇਡ ਸਹੂਲਤਾਂ ਸਿੰਥੈਟਿਕ ਅਥਲੈਟਿਕ ਸਟੇਡੀਅਮ, ਐਸਟਰੋ-ਟਰਫ ਹਾਕੀ ਮੈਦਾਨ, ਬਾਸਕਟਬਾਲ, ਹੈਂਡਬਾਲ/ਵਾਲੀਬਾਲ ਕੋਰਟ ਅਤੇ ਸ਼ੂਟਿੰਗ ਦੇ ਨਾਲ-ਨਾਲ ਤੀਰਅੰਦਾਜ਼ੀ ਰੇਂਜ ਲਈ ਆਊਟਡੋਰ ਖੇਡ ਮੈਦਾਨ, ਬਾਕਸਿੰਗ ਅਤੇ ਕੁਸ਼ਤੀ, ਵੇਟ ਲਿਫਟਿੰਗ, ਬੈਡਮਿੰਟਨ, ਸਕੁਐਸ਼, ਜਿਮਨੇਜ਼ੀਅਮ ਅਤੇ ਯੋਗਾ ਲਈ ਇਨਡੋਰ ਮਲਟੀ-ਪਰਪਸ ਹਾਲ, ਆਧੁਨਿਕ ਵਿਗਿਆਨਕ ਉਪਕਰਣਾਂ ਅਤੇ ਤਕਨਾਲੋਜੀ ਨਾਲ ਲੈਸ ਅਤਿ-ਆਧੁਨਿਕ ਫਿਟਨੈੱਸ ਕੇਂਦਰ, ਖੇਡ ਵਿਗਿਆਨ ਅਤੇ ਬਾਇਓਮਕੈਨਿਕਸ ਕੋਰਸਾਂ ਲਈ ਵਿਸ਼ੇਸ਼ ਵਿਗਿਆਨਕ ਲੈਬਾਂ ਵਾਲੇ ਅਕਾਦਮਿਕ ਬਲਾਕ ਅਤੇ ਆਡੀਟੋਰੀਅਮ, ਲੜਕੇ ਅਤੇ ਲੜਕਿਆਂ ਲਈ ਵੱਖਰੇ ਰਿਹਾਇਸ਼ੀ ਖੇਤਰ ਅਤੇ ਦਫ਼ਤਰ ਬਲਾਕ ਬਣਨਗੇ। ਇਸ ਤੋਂ ਇਲਾਵਾ, ਸੂਬੇ ਦੀ ਖੇਡਾਂ ਵਿੱਚ ਸ਼ਾਨ, ਪਰੰਪਰਾ ਅਤੇ ਵਿਰਾਸਤ ਨੂੰ ਦਰਸਾਉਣ ਲਈ ਯੂਨੀਵਰਸਿਟੀ ਵਿੱਚ ਇੱਕ ਅਜਾਇਬਘਰ ਵੀ ਸਥਾਪਤ ਕੀਤਾ ਜਾਵੇਗਾ।

Share this Article
Leave a comment