Breaking News

ਨਹੀਂ ਰਹੇ ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ, 75 ਸਾਲ ਦੀ ਉਮਰ ਚ ਹੋਇਆ ਦੇਹਾਂਤ

ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਤੇ ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਸਾਬਕਾ ਕੌਮੀ ਪ੍ਰਧਾਨ ਸ਼ਰਦ ਯਾਦਵ ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਜਿਸ ਦੀ ਜਾਣਕਾਰੀ ਸ਼ਰਦ ਯਾਦਵ ਦੀ ਬੇਟੀ ਸ਼ੁਭਾਸਿਨੀ ਯਾਦਵ ਨੇ ਸੋਸ਼ਲ ਮੀਡੀਆ ਜ਼ਰੀਏ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਨੇਤਾਵਾਂ ਨੇ ਸ਼ਰਦ ਯਾਦਵ ਨੂੰ ਸ਼ਰਧਾਂਜਲੀ ਦਿੱਤੀ ਹੈ।

ਪੀਐਮ ਮੋਦੀ ਨੇ ਸ਼ਰਧਾਂਜਲੀ ਦਿੱਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ‘ਤੇ ਲਿਖਿਆ, ‘ ਮੈ ਸ਼ਰਦ ਯਾਦਵ ਜੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਸ਼ਰਧ ਜੀ ਨੇ ਆਪਣੇ ਲੰਬੇ ਜਨਤਕ ਕਰੀਅਰ ਵਿੱਚ ਆਪਣੇ ਆਪ ਨੂੰ ਸੰਸਦ ਮੈਂਬਰ ਵਜੋਂ ਵੱਖਰਾ ਕੀਤਾ। ਉਹ ਡਾ: ਲੋਹੀਆ ਦੇ ਆਦਰਸ਼ਾਂ ਤੋਂ ਬਹੁਤ ਪ੍ਰਭਾਵਿਤ ਸਨ। ਮੈਂ ਹਮੇਸ਼ਾ ਸਾਡੀ ਗੱਲਬਾਤ ਦੀ ਕਦਰ ਕਰਾਂਗਾ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ। ਓਮ ਸ਼ਾਂਤੀ।’

 

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਸ਼ਰਦ ਯਾਦਵ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ- ਸਾਬਕਾ ਕੇਂਦਰੀ ਮੰਤਰੀ ਸ਼੍ਰੀ ਸ਼ਰਦ ਯਾਦਵ ਦੇ ਦੇਹਾਂਤ ਬਾਰੇ ਜਾਣ ਕੇ ਦੁੱਖ ਹੋਇਆ। ਸ਼ਰਦ ਜੀ, ਸੱਤਰਵਿਆਂ ਦੇ ਵਿਦਿਆਰਥੀ ਆਗੂ, ਜਿਨ੍ਹਾਂ ਨੇ ਲੋਕਤਾਂਤਰਿਕ ਕਦਰਾਂ-ਕੀਮਤਾਂ ਲਈ ਲੜਾਈ ਲੜੀ, ਸੰਸਦ ਵਿੱਚ ਦੱਬੇ-ਕੁਚਲੇ ਲੋਕਾਂ ਦੀ ਇੱਕ ਮਹੱਤਵਪੂਰਨ ਰਾਸ਼ਟਰੀ ਆਵਾਜ਼ ਸੀ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ।

 

Check Also

ਹਿਮਾਚਲ ਪ੍ਰਦੇਸ਼ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ ਬਾਰਡਰ ਰੋਡ ਆਰਗੇਨਾਈਜ਼ੇਸ਼ਨ ਦੇ ਦੋ ਜਵਾਨਾਂ ਦੀ ਮੌਤ

ਸ਼ਿਮਲਾ: ਲਾਹੌਲ-ਸਪੀਤੀ ਜ਼ਿਲ੍ਹੇ ਦੇ ਲਾਹੌਲ ਸਬ-ਡਿਵੀਜ਼ਨ ਵਿੱਚ ਚੀਕਾ ਨੇੜੇ ਐਤਵਾਰ ਸ਼ਾਮ ਨੂੰ ਬਰਫ਼ ਦੇ ਤੋਦੇ …

Leave a Reply

Your email address will not be published. Required fields are marked *