ਪੁਲਵਾਮਾ: ਕਸ਼ਮੀਰ ਪੁਲਿਸ ਦੇ ਅਨੁਸਾਰ ਐਤਵਾਰ ਦੇਰ ਸ਼ਾਮ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਸਾਬਕਾ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਫਯਾਜ਼ ਅਹਿਮਦ ਅਤੇ ਉਸਦੀ ਪਤਨੀ ਨੂੰ ਪੁਲਵਾਮਾ ਜ਼ਿਲ੍ਹੇ ਦੇ ਹਰੀਪਰੀਗਮ ਪਿੰਡ ਵਿਖੇ ਉਨ੍ਹਾਂ ਦੇ ਘਰ ‘ਚ ਗੋਲੀ ਮਾਰ ਦਿੱਤੀ।
#AwantiporaTerrorIncidentUpdate: #Martyred Fayaz Ahmad's wife also #succumbed to her injuries at hospital. Further details shall follow. @JmuKmrPolice https://t.co/xUKavBJemG
— Kashmir Zone Police (@KashmirPolice) June 27, 2021
ਦੱਸ ਦਈਏ ਕਿ ਇਸ ਅੱਤਵਾਦੀ ਕਾਰਵਾਈ ਵਿੱਚ ਫਯਾਜ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸਦੀ ਪਤਨੀ ਅਤੇ ਧੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਦੇ ਅਨੁਸਾਰ, ਸ਼ਹੀਦ ਫੈਜ਼ ਅਹਿਮਦ ਦੀ ਪਤਨੀ ਦੀ ਵੀ ਹਸਪਤਾਲ ਵਿੱਚ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਰਾਤ ਕਰੀਬ 11 ਵਜੇ ਪੁਲਵਾਮਾ ਦੇ ਅਵੰਤੀਪੋਰਾ ਖੇਤਰ ਦੇ ਹਰੀਪਰੀਗਮ ਵਿਖੇ ਐਸਪੀਓ ਫਯਾਜ਼ ਅਹਿਮਦ ਦੇ ਘਰ ਦਾਖਲ ਹੋਏ ਅਤੇ ਪਰਿਵਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੇ ਅਨੁਸਾਰ ਖੇਤਰ ਨੂੰ ਘੇਰ ਲਿਆ ਗਿਆ ਹੈ ਅਤੇ ਸਰਚ ਅਭਿਆਨ ਜਾਰੀ ਹੈ।