ਨਜਾਇਜ਼ ਮਾਈਨਿੰਗ ਮਾਮਲਾ: ED ਨੇ ਸਾਬਕਾ ਸੀਐੱਮ ਚੰਨੀ ਤੋਂ ਕੀਤੀ ਪੁੱਛਗਿੱਛ

TeamGlobalPunjab
1 Min Read

ਜਲੰਧਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਿਲਾਂ ਵਧਦੀਆਂ ਨਜਰ ਆ ਰਹੀਆਂ ਹਨ। ਚੰਨੀ ਆਪਣੇ ਭਾਣਜੇ ਭੁਪਿੰਦਰ ਸਿੰਘ ਹਨੀ ਤੋਂ ਬਾਅਦ ਹੁਣ ਖੁਦ ਵੀ ਈਡੀ ਦੇ ਨਿਸ਼ਾਨੇ ’ਤੇ ਹਨ। ਈਡੀ ਨੇ ਬੀਤੇ ਦਿਨੀਂ ਈਡੀ ਨੇ ਚੰਨੀ ਤੋਂ ਜਲੰਧਰ ‘ਚ ਪੁੱਛਗਿੱਛ ਕੀਤੀ ਤੇ ਕਈ ਘੰਟਿਆਂ ਤੱਕ ਸਵਾਲ-ਜਵਾਬ ਕੀਤੇ। ਜਾਣਕਾਰੀ ਮੁਤਾਬਕ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ ਅਤੇ ਸਰਕਾਰੀ ਅਧਿਕਾਰੀਆਂ ਦੇ ਗੈਰ-ਕਾਨੂੰਨੀ ਤਬਾਦਲੇ-ਪੋਸਟਿੰਗ ਨੂੰ ਲੈ ਕੇ ਦਿੱਲੀ ਸਥਿਤ ਈਡੀ ਹੈੱਡਕੁਆਰਟਰ ‘ਤੇ ਫਿਰ ਪੁੱਛਗਿੱਛ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਲਗਭਗ 10 ਕਰੋੜ ਨਕਦ ਰਾਸ਼ੀ, ਲੱਖਾਂ ਦਾ ਸੋਨਾ ਅਤੇ ਘੜੀ ਮਿਲਣ ਤੋਂ ਬਾਅਦ ਈਡੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸੇ ਦੇ ਚੱਲਦੇ ਈਡੀ ਨੇ ਭੁਪਿੰਦਰ ਸਿੰਘ ਹਨੀ ਦੇ ਖਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਸੀ ਜਿਸ ਤੋਂ ਬਾਅਦ 6 ਅਪ੍ਰੈਲ ਨੂੰ ਅਦਾਲਤ ਵੱਲੋਂ ਭੁਪਿੰਦਰ ਸਿੰਘ ਹਨੀ ਨੂੰ ਜੇਲ੍ਹ ਭੇਜ ਦਿੱਤਾ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment