ਵਾਸ਼ਿੰਗਟਨ :- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਕ ਵਾਰ ਫਿਰ ਸੋਸ਼ਲ ਮੀਡੀਆ ’ਤੇ ਐਕਟਿਵ ਹੋ ਗਏ ਹਨ। ਟਰੰਪ ਨੇ ਗੈਬ ’ਤੇ ਆਪਣੇ ਪੁਰਾਣੇ ਅਕਾਊਂਟ ਨੂੰ ਐਕਟਿਵ ਕਰ ਲਿਆ ਹੈ। 4 ਫਰਵਰੀ ਨੂੰ ਟਰੰਪ ਨੇ ਕਾਂਗਰਸੀ ਜੇਸੀ ਰਸਿਕਨ ਨੂੰ ਸੰਬੋਧਨ ਕਰਦੇ ਹੋਏ ਆਪਣੇ ’ਤੇ ਚੱਲ ਰਹੇ ਮਹਾਦੋਸ਼ ’ਤੇ ਇਕ ਲੈਟਰ ਪੋਸਟ ਕੀਤਾ ਹੈ। ਟਰੰਪ ਦੇ ਇਸ ਪੋਸਟ ਤੋਂ ਬਾਅਦ ਕਾਰਜਕਰਤਾਵਾਂ ’ਚ ਨਿਸ਼ਚਿਤ ਰੂਪ ਨਾਲ ਉਤਸ਼ਾਹਿਤ ਹੋਏ ਹੋਣਗੇ। ਅਮਰੀਕਾ ’ਚ ਕੈਪੀਟਲ ਹਿੱਲ ’ਚ ਹੋਈ ਹਿੰਸਾ ਦੀ ਘਟਨਾ ਤੋਂ ਬਾਅਦ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਜਿਹੇ ਸੋਸ਼ਲ ਮੀਡੀਆ ਨੇ ਟਰੰਪ ’ਤੇ ਹਮੇਸ਼ਾ ਲਈ ਰੋਕ ਲਗਾ ਦਿੱਤੀ ਹੈ। ਸਾਬਕਾ ਰਾਸ਼ਟਰਪਤੀ ਟਰੰਪ ਨੇ ਸਾਈਬ ਗੈਬ ’ਤੇ ਆਪਣਾ ਨਵਾਂ ਅਕਾਊਂਟ ਬਣਾ ਲਿਆ ਹੈ।
ਸਾਬਕਾ ਰਾਸ਼ਟਰਪਤੀ ਟਰੰਪ ’ਤੇ ਕੈਪੀਟਲ ਹਿੱਲ ’ਚ ਹਿੰਸਾ ਤੋਂ ਬਾਅਦ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਆਪਣੇ-ਆਪਣੇ ਪਲੇਟਫਾਰਮਾਂ ’ਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਕਾਊਂਟਸ ਪਹਿਲਾਂ ਫਰੀਜ਼ ਕਰ ਦਿੱਤੇ ਸੀ। ਇਸਤੋਂ ਬਾਅਦ ਟਰੰਪ ਦੇ ਅਕਾਊਂਟ ਨੂੰ ਬੈਨ ਕਰ ਦਿੱਤਾ ਗਿਆ। ਹਿੰਸਾ ਦੌਰਾਨ ਉਨ੍ਹਾਂ ਦੇ ਆਧਾਰਹੀਨ ਦਾਅਵਿਆਂ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ। ਫੇਸਬੁੱਕ ਨੇ ਕਿਹਾ ਕਿ ਜੋਅ ਬਾਇਡਨ ਦੀ ਸਹੁੰ ਤਕ ਉਨ੍ਹਾਂ ਦਾ ਅਕਾਊਂਟ ਬੰਦ ਰਹੇਗਾ। ਇਸ ਕਾਰਵਾਈ ਤੋਂ ਬਾਅਦ ਟਰੰਪ ਇਸਦਾ ਉਪਯੋਗ ਨਹੀਂ ਕਰ ਸਕਦੇ ਸੀ ਨਾ ਹੀ ਇਸ ਪਲੇਟਫਾਰਮ ’ਤੇ ਉਨ੍ਹਾਂ ਦਾ ਕੋਈ ਕੰਟੈਂਟ ਦਿਖਾਈ ਦੇਵੇਗਾ। ਇਸਤੋਂ ਇਲਾਵਾ ਵੀਡੀਓ ਸ਼ੇਅਰਿੰਗ ਐਪ ਯੂ-ਟਿਊਬ ਨੇ ਵੀ ਆਪਣੀਆਂ ਨੀਤੀਆਂ ਦੇ ਉਲੰਘਣ ’ਤੇ ਘੱਟ ਤੋਂ ਘੱਟ ਇਕ ਹਫ਼ਤੇ ਲਈ ਟਰੰਪ ਦੇ ਚੈਨਲ ਕੰਟੈਂਟ ਨੂੰ ਪੋਸਟ ਕਰਨ ’ਤੇ ਰੋਕ ਲਗਾ ਦਿੱਤਾ ਸੀ। ਇਸ ਤਰ੍ਹਾਂ ਨਾਲ ਟਰੰਪ ’ਤੇ ਕਰੀਬ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਰੋਕ ਲਗਾ ਦਿੱਤੀ ਸੀ।