ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਦੋਸ਼ੀ ਕਰਾਰ

TeamGlobalPunjab
2 Min Read

ਕੁਆਲਾਲੰਪੁਰ : ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਨੂੰ ਅਰਬਾਂ ਡਾਲਰਾਂ ਦੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ। ਇਹ ਮਾਮਲਾ ਵਨ-ਐਮ-ਡੀ-ਬੀ ਨਾਮ ਦੇ ਇਕ ਸਰਕਾਰੀ ਫ਼ੰਡ ਨਾਲ ਜੁੜਿਆ ਹੈ, ਜਿਸ ਵਿਚ ਨਜੀਬ ਨੂੰ ਆਪਣਾ ਪ੍ਰਭਾਵ ਦੇ ਦੁਰ ਪ੍ਰਯੋਗ ਦਾ ਦੋਸ਼ੀ ਠਹਿਰਾਇਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਖਿਲਾਫ ਅਜਿਹੇ ਕਰੀਬ ਤਿੰਨ ਮੁਕੱਦਮੇ ਚੱਲ ਰਹੇ ਹਨ। ਜਿਨ੍ਹਾਂ ਵਿਚੋਂ ਇਹ ਪਹਿਲਾ ਮਾਮਲਾ ਹੈ, ਜਿਸ ਵਿਚ ਫ਼ੈਸਲਾ ਆਇਆ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਫੈਸਲਿਆਂ ਖਿਲਾਫ ਅਪੀਲ ਕਰਨਗੇ।

ਦੱਸ ਦਈਏ ਕਿ ਸਰਕਾਰੀ ਵਕੀਲ ਨੇ ਅਗਸਤ ‘ਚ ਅਦਾਲਤ ਵਿੱਚ ਸਾਰੇ ਸਬੂਤ ਪੇਸ਼ ਕਰ ਦਿੱਤੇ ਸਨ। ਇਹ ਮਾਮਲਾ ਇਨਵੈਸਟਮੈਂਟ ਫੰਡ 1 ਐਮਡੀਬੀ ਤੋਂ 2009-2014 ਦਰਮਿਆਨ ਕਰੋੜਾਂ ਡਾਲਰ ਦੀ ਹੇਰਾਫੇਰੀ ਦੀ ਜਾਂਚ ਨਾਲ ਸਬੰਧਤ ਹੈ। ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਕ ਦਾ ਛੋਟਾ ਭਰਾ ਨਜ਼ੀਰ ਰਜਾਕ ਵੀ ਇਸ ਕੇਸ ਦਾ ਦੋਸ਼ੀ ਹੈ।

ਨਜ਼ੀਰ ਰਜਾਕ ਮਲੇਸ਼ੀਆ ਦਾ ਦੂਜਾ ਸਭ ਤੋਂ ਵੱਡਾ ਬੈਂਕ ਸੀਆਈਐਮਬੀ ਗਰੁੱਪ ਹੋਲਡਿੰਗਜ਼ ਦੇ ਚੇਅਰਮੈਨ ਸਨ। ਦਸੰਬਰਰ 2018 ਵਿਚ ਉਨ੍ਹਾਂ ਨੇ ਬੈਂਕ ਦਾ ਅਹੁਦਾ ਛੱਡ ਦਿੱਤਾ ਸੀ। ਇਨ੍ਹਾਂ ਲੋਕਾਂ ‘ਤੇ ਨਜੀਬ ਨਾਲ ਜੁੜੇ ਖਾਤੇ ਜ਼ਰੀਏ 1 ਐਮਡੀਬੀ ਤੋਂ ਪੈਸੇ ਕਢਵਾਉਣ ਦਾ ਦੋਸ਼ ਹੈ।

ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜਾਕ ਨੂੰ ਪਿਛਲੇ ਸਾਲ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ‘ਤੇ ਇਸ ਘੁਟਾਲੇ ਨਾਲ ਸਬੰਧਤ ਦਰਜਨਾਂ ਦੋਸ਼ ਲਗਾਏ ਗਏ ਸਨ। ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਘੱਟੋ ਘੱਟ 20 ਸਾਲ ਦੀ ਸਜ਼ਾ ਹੈ ਅਤੇ ਮਨੀ ਲਾਂਡਰਿੰਗ ਦੇ ਹਰ ਮਾਮਲੇ ਵਿੱਚ ਵੱਧ ਤੋਂ ਵੱਧ 15 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

- Advertisement -

Share this Article
Leave a comment