ਪਚੰਡੀਗੜ੍ਹ – ਕੈਪਟਨ ਅਮਰਿੰਦਰ ਸਿੰਘ ਦੇ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਨੂੰ ਲੈ ਕੇ ਕੀਤੇ ਟਵੀਟ ਦਾ ਸਾਬਕਾ ਹਾਕੀ ਕੈਪਟਨ ਪਰਗਟ ਸਿੰਘ ਨੇ ਇਕ ਟਵਿਟ ਕਰ ਕੇ ਮੋੜਵਾਂ ਜਵਾਬ ਦਿੱਤਾ ਹੈ । ਪਰਗਟ ਨੇ ਕਿਹਾ “ਜਦੋਂ ਕੋਈ ਨਵਾਂ ਜਾਂ ਬੇ-ਤਜਰਬਾ ਇਸ ਨੁੂ ਚੋਣ ਨਿਸ਼ਾਨ ਵਜੋਂ ਪ੍ਰਾਪਤ ਕਰਦਾ ਹੈ। ਸਵੈ ਗੋਲ ਕਰਨ ਲਈ ਉਸ ‘ਤੇ ਭਰੋਸਾ ਕਰੋ!”
ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਹੈਂਡਲ ਤੇ ਇੱਕ ਪੋਸਟ ਪਾ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੇੈ ਕਿ ਓਹਨਾਂ ਦੀ ਨਵੀੱ ਬਣਾਈ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ‘ਹਾਕੀ ਸਟਿੱਕ ਤੇ ਬਾਲ’ ਚੋਣ ਨਿਸ਼ਾਨ ਮਿਲੇ ਹਨ ਤੇ ਇਹ ਵੀ ਲਿਖਿੱਆ ਕਿ ਹੁਣ ਸਿਰਫ਼ ਗੋਲ ਕਰਨਾ ਬਾਕੀ ਹੈ।
ਕਿਹਾ ਜਾ ਸਕਦਾ ਹੈ ਕਿ ਸਾਬਕਾ ਹਾਕੀ ਕਪਤਾਨ ਪਰਗਟ ਸਿੰਘ ਨੇ ਪਹਿਲੀ ਕਤਾਰ ਚ ਡਿਫੈਂਸ ਦਾ ਮੋਰਚਾ ਸੰਭਾਲਦੇ ਹੋਏ ਇਸ ਦੇ ਜਵਾਬ ਵਿੱਚ ਕਿਹਾ ਹੈ ਕਿ ਜਦੋਂ ਕਿਸੇ ਨਵੇਂ ਖਿਡਾਰੀ ਨੂੰ ਇਹ ਚੋਣ ਨਿਸ਼ਾਨ ਮਿਲ ਜਾਵੇ ਤੇ ਉਸ ਤੇ ਯਕੀਨ ਇਹੋ ਕੀਤਾ ਜਾ ਸਕਦਾ ਹੈ ਕਿ ਉਹ ਸਵੈ ਗੋਲ ਕਰਨ ਲਈ ਹੀ ਖੇਡੇਗਾ। ਹਾਲਾਂਕਿ ਕੁਝ ਮਹੀਨੇ ਪਹਿਲਾਂ ਤਕ ਪਰਗਟ ਸਿੰਘ ਕਿਤੇ ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਵੀ ਏ ਨਜ਼ਰ ਆਉਂਦੇ ਸਨ ।
ਚੋਣਾਂ 2022 ਚ ਕਈ ਨਵੀਂਆਂ ਗੱਲਾਂ ਤੇ ਤਜਰਬੇ ਵੇਖਣ ਨੂੰ ਮਿਲ ਰਹੇ ਹਨ । ਇਸ ਸਿਆਸੀ ਘੋਲ ਹਰ ਸਿਆਸੀ ਪਾਰਟੀ ਆਪਣੇ ਆਪਣੇ ਤਰੀਕੇ ਨਾਲ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਢੰਗ ਤਰੀਕੇ ਲੱਭ ਰਹੀ ਹੈ । ਕਈ ਪੁਰਾਣੀਆਂ ਪਾਰਟੀਆਂ ਚ ਨਵੇਂ ਚਿਹਰੇ ਵੇਖਣ ਨੂੰ ਮਿਲਣਗੇ ਤੇ ਕਈ ਪੁਰਾਣੇ ਚਿਹਰੇ (ਲੀਡਰ) ਨਵੇਂ ਚੋਣ ਨਿਸ਼ਾਨ ਦੇ ਨਾਲ ਚੋਣਾਂ ਚ ਨਿਤਰਨ ਦੀ ਤਿਆਰੀ ਕਰ ਰਹੇ ਹਨ।
ਸਿਆਸੀ ਲੀਡਰਾਂ ਵੱਲੋਂ ਇੱਕ ਦੂਜੇ ਨੂੰ ਘੇਰਨ ਲਈ ਸ਼ਬਦੀ ਜੰਗ ਲਗਾਤਾਰ ਜਾਰੀ ਹੈ । ਚੋਣ ਕਮਿਸ਼ਨ ਵੱਲੋਂ ਬੇਸ਼ਕ ਭੀੜ ਇਕੱਠੀ ਕਰਕੇ ਰੈਲੀਆਂ ਕਰਨ ਤੇ ਪਾਬੰਦੀ ਲਾ ਦਿੱਤੀ ਗਈ ਹੈ ਜਿਸ ਨਾਲ ਇੱਕ ਵਾਰ ਤਾਂ ਰੈਲੀਆਂ ਚ ਕੀਤੇ ਜਾਣ ਵਾਲੇ ਸੰਬੋਧਨ ਦੇ ਜ਼ਰੀਏ ਵਿਰੋਧੀਆਂ ਦੀ ਘੇਰਾਬੰਦੀ ਕਰਨ ਦਾ ਫਾਰਮੂਲਾ ਇਸ ਵਕਤ ਸਿਫਰ ਹੋਇਆ ਪਿਆ ਹੈ ਤੇ ਡਿਜੀਟਲ ਪਲੇਟਫਾਰਮ ਉੱਤੇ ਟਵਿੱਟਰ ਵਾਰ ਚੱਲ ਰਹੀ ਹੈ । ਪਰ ਇਸ ਸਭ ਦੇ ਵਿੱਚ ਲੋਕਾਂ ਦੇ ਮੁੱਦੇ ਕਿਤੇ ਗਵਾਚ ਤੇ ਨਜ਼ਰ ਆ ਰਹੇ ਹਨ ਤੇ ਸਿਆਸਤਦਾਨਾਂ ਚ ਇੱਕ ਦੂਜੇ ਦੀ ਪਿੱਠ ਲਾਉਣ ਦੀ ਜ਼ੋਰ ਅਜ਼ਮਾਇਸ਼ ਚੱਲ ਰਹੀ ਹੈ ।