ਗੋਆ ਦੇ ਸਾਬਕਾ ਮੁੱਖ ਮੰਤਰੀ ਕਾਂਗਰਸ ਛੱਡ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ‘ਚ ਹੋਏ ਸ਼ਾਮਲ

TeamGlobalPunjab
1 Min Read

ਕੋਲਕਾਤਾ : ਗੋਆ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਰਹੇ ਲੁਈਜਿੰਹੋ ਫਲੇਰੀਓ ਬੁੱਧਵਾਰ ਨੂੰ ਕੋਲਕਾਤਾ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਵਿੱਚ ਸ਼ਾਮਲ ਹੋ ਗਏ। ਫਲੇਰੀਓ ਅੱਜ ਰਾਜ ਸਕੱਤਰੇਤ ਨਬੰਨਾ ਪਹੁੰਚੇ ਸਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ।

ਮਮਤਾ ਬੈਨਰਜੀ ਨੇ ਪਾਰਟੀ ‘ਚ ਸ਼ਾਮਲ ਹੋਏ ਸਾਰੇ ਆਗੂਆਂ ਦਾ ਸੁਆਗਤ ਕੀਤਾ।

ਲੁਈਜਿੰਹੋ ਫਲੇਰੀਓ ਦੇ ਨਾਲ ਸਾਬਕਾ ਵਿਧਾਇਕ ਅਤੇ ਸੇਵਾਮੁਕਤ ਆਈਪੀਐਸ ਅਧਿਕਾਰੀ ਲਵੂ ਮਮਲੇਦਾਰ, ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਐਨ ਸਿਵਾਦਾਸ ਅਤੇ ਵਾਤਾਵਰਣ ਪ੍ਰੇਮੀ ਰਾਜੇਂਦਰ ਸ਼ਿਵਾਜੀ ਕਾਕੋਡਕਰ ਸਮੇਤ ਕੁੱਲ 10 ਆਗੂ ਵੀ ਟੀਐਮਸੀ ਵਿੱਚ ਸ਼ਾਮਲ ਹੋਏ ਹਨ।

 

- Advertisement -

 

 

ਲੁਈਜਿੰਹੋ ਫਲੇਰੀਓ ਨੇ ਦੋ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਸੋਨੀਆ ਗਾਂਧੀ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਹੁਣ ਉਹ ਪਾਰਟੀ ਨਹੀਂ ਰਹੀ, ਜੋ ਪਹਿਲਾਂ ਸੀ। ਉਨ੍ਹਾਂ ਨੇ ਮਮਤਾ ਬੈਨਰਜੀ ਨੂੰ ਸਟ੍ਰੀਟ ਫਾਈਟਰ ਆਖਿਆ ਸੀ ।

     ਉਨ੍ਹਾਂ ਕਿਹਾ ਕਿ ਮਮਤਾ ਇਕਲੌਤੀ ਨੇਤਾ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦਾ ਮੁਕਾਬਲਾ ਕਰ ਸਕਦੀ ਹੈ।

Share this Article
Leave a comment