ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਤੇ ਉਸ ਦੇ ਸਾਥੀ ਦਾ ਗੋਲੀਆਂ ਮਾਰ ਕੇ ਕਤਲ

TeamGlobalPunjab
1 Min Read

ਬਠਿੰਡਾ: ਪਿੰਡ ਨਰੂਆਣਾ ਦੇ ਮਸ਼ਹੂਰ ਗੈਂਗਸਟਰ ਕੁਲਬੀਰ ਨਰੂਆਣਾ ਤੇ ਉਸ ਦੇ ਸਾਥੀ ਚਮਕੌਰ ਝੁੰਬਾ ਦਾ ਅੱਜ ਉਨ੍ਹਾਂ ਦੇ ਘਰ ‘ਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਜ਼ਖਮੀ ਹੈ। ਜਿਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਅਤੇ ਮ੍ਰਿਤਕਾਂ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਕਤਲ ਕੁਲਵੀਰ ਦੇ ਇਕ ਨਿੱਜੀ ਗੰਨਮੈਨ ਨੇ ਕੀਤਾ ਜੋ ਮੌਕੇ ਤੋਂ ਫ਼ਰਾਰ ਹੋ ਗਿਆ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਬਠਿੰਡਾ ਦੀ ਰਿੰਗ ਰੋਡ ਤੇ ਨਰੂਆਣਾ ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ।

Share this Article
Leave a comment