ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਮਾਮਲੇ ਵਿੱਚ SIT ਨੇ ਕੀਤਾ ਤਲਬ

TeamGlobalPunjab
1 Min Read

ਚੰਡੀਗੜ੍ਹ (ਨਿਊਜ਼ ਡੈਸਕ) : ਕੋਟਕਪੂਰਾ ਗੋਲ਼ੀ ਕਾਂਡ  ਦੀ ਜਾਂਚ ਕਰ ਰਹੇ ADGP ਐੱਲ ਕੇ ਯਾਦਵ ਦੀ ਅਗਵਾਈ ਵਾਲੀ SIT ਨੇਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਤਲਬ ਕੀਤਾ ਹੈ। ਅਕਤੂਬਰ 2015 ਵਿਚ ਜਦੋਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾਈਆਂ ਸਨ ਤਾਂ ਉਸ ਸਮੇਂ  ਬਾਦਲ ਮੁੱਖ ਮੰਤਰੀ ਸਨ।

ਪਰ ਅਜੇ ਤਕ ਇਹ ਤੈਅ ਨਹੀਂ ਹੋਇਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੰਡੀਗੜ੍ਹ ਜਾਂ ਫਰੀਦਕੋਟ ਵਿਖੇ ਪੇਸ਼ ਹੋਣਗੇ। ਇਹ ਹਾਲੇ SIT ਨੇ ਤੈਅ ਕਰਨਾ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ SIT ਨੇ ਵੀ ਦੋਨਾਂ ਬਾਦਲਾਂ ਨੂੰ ਤਲਬ ਕੀਤਾ ਸੀ। ਸਰਕਾਰ ਦੇ ਸੂਤਰ ਦਸਦੇ ਹਨ ਕਿ ਅਗਲੇ ਦੋ-ਤਿੰਨ ਮਹੀਨਿਆਂ ਤੱਕ SIT ਚਲਾਨ ਪੇਸ਼ ਕਰ ਸਕਦੀ ਹੈ। SIT ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਨੋਟਿਸ 9 ਜੂਨ ਨੂੰ ਭੇਜਿਆ ਗਿਆ ਸੀ।

Share this Article
Leave a comment