ਜੰਗਲ ਉਜੜਿਆ, ਚਿੜੀਆਂ ਤੇ ਮੋਰ ਰੋਏ; ਹੈਦਰਾਬਾਦ ਦੇ ਜੰਗਲ ‘ਚ ਰਾਤੋ-ਰਾਤ ਬਰਬਾਦੀ

Global Team
2 Min Read

ਹੈਦਰਾਬਾਦ: ਪਸ਼ੂ-ਪੰਛੀਆਂ ਲਈ ਜੰਗਲ ਉਹਨਾਂ ਦੇ ਘਰ ਵਾਂਗ ਹੁੰਦੇ ਹਨ, ਤੇ ਜਦ ਉਹ ਉਜੜਦੇ ਹਨ, ਉਹ ਵੀ ਇਨਸਾਨਾਂ ਵਾਂਗ ਰੋਣ ਲੱਗਦੇ ਹਨ। ਹੁਣ ਸੋਸ਼ਲ ਮੀਡੀਆ ‘ਤੇ ਇਕ ਐਹੋ ਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਲੋਕਾਂ ਦੇ ਦਿਲ ਹਿੱਲਾ ਕੇ ਰੱਖ ਦਿੱਤੇ ਹਨ।

ਰਾਤ ਦੇ ਹਨੇਰੇ ‘ਚ ਜੰਗਲ ਦੀ ਕਟਾਈ

ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਰਾਤ ਦੇ ਹਨੇਰੇ ‘ਚ ਬੁਲਡੋਜ਼ਰ ਜੰਗਲ ਦੀ ਕਟਾਈ ਕਰ ਰਹੇ ਹਨ, ਅਤੇ ਦਰੱਖਤਾਂ ‘ਚ ਬੈਠੇ ਕਈ ਮੋਰ ਤੇ ਹੋਰ ਪੰਛੀ ਵਿਲਾਪ ਕਰ ਰਹੇ ਹਨ। ਮੋਰਾਂ ਦੀ ਚੀਕ ਇਨਸਾਨ ਦੀ ਤਰ੍ਹਾਂ ਰੋਣ ਵਾਂਗ ਲੱਗ ਰਹੀ ਹੈ।

 

View this post on Instagram

 

A post shared by Save 400 acres HCU land (@save_hcu)

ਹੈਦਰਾਬਾਦ ਦੇ ਕਾਂਚਾ ਜੰਗਲ ‘ਚ ਤਬਾਹੀ

ਇਹ ਵੀਡੀਓ ਹੈਦਰਾਬਾਦ ਦੇ ਪੌਸ਼ ਇਲਾਕੇ ਗਾਚੀਬੌਲੀ ਨੇੜੇ ਮੌਜੂਦ 400 ਏਕੜ ਦੇ ਕਾਂਚਾ ਜੰਗਲ ਦੀ ਹੈ। ਇਹ ਜੰਗਲ “ਹੈਦਰਾਬਾਦ ਦੇ ਫੇਫੜੇ” ਵਾਂਗ ਮੰਨਿਆ ਜਾਂਦਾ ਹੈ, ਪਰ ਹੁਣ ਇਸ ਦੀ ਕਟਾਈ ਕੀਤੀ ਜਾ ਰਹੀ ਹੈ। ਇਹ ਜੰਗਲ ਹੈਦਰਾਬਾਦ ਯੂਨੀਵਰਸਿਟੀ ਦੇ ਕੋਲ ਹੈ, ਤੇ ਜਦ ਵਿਦਿਆਰਥੀਆਂ ਨੂੰ ਪਤਾ ਲੱਗਿਆ ਕਿ ਇੱਥੇ ਵਿਕਾਸ ਦੇ ਨਾਮ ‘ਤੇ ਜੰਗਲ ਸਾਫ਼ ਕੀਤਾ ਜਾ ਰਿਹਾ ਹੈ, ਤਾਂ ਉਨ੍ਹਾਂ ਨੇ ਤੁਰੰਤ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਇਸ ਜੰਗਲ ਦੀ ਜਗ੍ਹਾ ਇਮਾਰਤਾਂ ਬਣਾਉਣ ਦੀ ਯੋਜਨਾ ਬਣਾਈ ਗਈ ਹੈ। ਸਭ ਤੋਂ ਵੱਡੀ ਹੈਰਾਨੀ ਧੀ ਵਾਲੀ ਗੱਲ ਇਹ ਹੈ ਕਿ ਇਹ ਕੰਮ ਛੁੱਟੀਆਂ ਦੌਰਾਨ ਕੀਤਾ ਗਿਆ, ਤਾਂ ਜੋ ਵਿਦਿਆਰਥੀ ਵਿਘਨ ਨਾ ਪਾ ਸਕਣ।

ਕੋਰਟ ਦੀ ਦਖਲਅੰਦਾਜ਼ੀ

ਵਿਰੋਧ ਦੇ ਬਾਅਦ, ਤੇਲੰਗਾਨਾ ਹਾਈਕੋਰਟ ਨੇ 400 ਏਕੜ ਜੰਗਲ ਵਿੱਚ ਵਿਕਾਸ ਕਾਰਜਾਂ ‘ਤੇ ਅਸਥਾਈ ਰੋਕ ਲਾ ਦਿੱਤੀ ਹੈ। ਅਗਲੀ ਸੁਣਵਾਈ ਤੱਕ ਇਹ ਆਦੇਸ਼ ਲਾਗੂ ਰਹੇਗਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment