ਭਾਰਤ ‘ਚ ਰਹਿ ਰਹੇ ਵਿਦੇਸ਼ੀ ਨਾਗਰਿਕ ਵੀ ਹੁਣ ਲਗਵਾ ਸਕਦੇ ਹਨ ਕੋਰੋਨਾ ਵੈਕਸੀਨ, ਇੰਝ ਕਰਨਾ ਪਵੇਗਾ ਅਪਲਾਈ

TeamGlobalPunjab
1 Min Read

ਨਵੀਂ ਦਿੱਲੀ: ਕੋਰੋਨਾ ਤੋਂ ਸੁਰੱਖਿਆ ਦੇਣ ਲਈ ਦੇਸ਼ ‘ਚ ਵੈਕਸੀਨੇਸ਼ਨ ਜਾਰੀ ਹੈ। ਹਾਲੇ ਤੱਕ ਸਿਰਫ 18 ਸਾਲ ਤੋਂ ਵੱਧ ਉਮਰ ਦੇ ਭਾਰਤੀ ਨਾਗਰਿਕਾਂ ਨੂੰ ਹੀ ਵੈਕਸੀਨ ਲਗਵਾਉਣ ਦੀ ਇਜਾਜ਼ਤ ਸੀ, ਪਰ ਹੁਣ ਭਾਰਤ ‘ਚ ਰਹਿ ਰਹੇ ਵਿਦੇਸ਼ੀ ਨਾਗਰਿਕ ਵੀ ਟੀਕਾ ਲਗਵਾ ਸਕਦੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਐਲਾਨ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਭਾਰਤ ਵਿੱਚ ਕੋਰੋਨਾ ਵੈਕਸੀਨ ਖਿਲਾਫ਼ ਟੀਕਾ ਲਗਵਾਉਣ ਲਈ ਵਿਦੇਸ਼ੀ ਨਾਗਰਿਕਾਂ ਨੂੰ ਪਹਿਚਾਣ ਪੱਤਰ ਵਜੋਂ ਆਪਣੇ ਪਾਸਪੋਰਟ ਦੀ ਵਰਤੋਂ ਕਰਨੀ ਹੋਵੇਗੀ। ਮੰਤਰਾਲੇ ਨੇ ਕਿਹਾ ਕਿ ਇਸ ਤੋਂ ਬਾਅਦ ਸਰਕਾਰ ਦੇ CoWIN ਪਲੇਟਫਾਰਮ ‘ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇੱਕ ਵਾਰ ਰਜਿਸਟਰਡ ਹੋਣ ਤੋਂ ਬਾਅਦ, ਉਨ੍ਹਾਂ ਨੂੰ ਟੀਕਾਕਰਨ ਲਈ ਇੱਕ ਸਲਾਟ ਮਿਲੇਗੀ।

ਸਿਹਤ ਮੰਤਰਾਲੇ ਨੇ ਆਪਣੇ ਬਿਆਨ ‘ਚ ਕਿਹਾ ਕਿ ਭਾਰਤ ਵਿੱਚ ਵੱਡੀ ਗਿਣਤੀ ‘ਚ ਵਿਦੇਸ਼ੀ ਨਾਗਰਿਕ ਰਹਿ ਰਹੇ ਹਨ। ਵਿਸ਼ੇਸ਼ ਰੂਪ ਨਾਲ ਜਿਨ੍ਹਾਂ ਖੇਤਰਾਂ ਵਿੱਚ ਕੋਵਿਡ-19 ਦੇ ਫੈਲਣ ਦੀ ਸੰਭਾਵਨਾ ਜ਼ਿਆਦਾ ਹੈ। ਅਜਿਹੀ ਕਿਸੇ ਵੀ ਘਟਨਾ ਦੀ ਸੰਭਾਵਨਾ ਦਾ ਮੁਕਾਬਲਾ ਕਰਨ ਲਈ ਇਹ ਜ਼ਰੂਰੀ ਹੈ ਕਿ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾਵੇ।

ਸਰਕਾਰ ਦੇ ਮੁਤਾਬਕ ਇਹ ਪਹਿਲ ਵਿਦੇਸ਼ੀ ਨਾਗਰਿਕਾਂ ਨੂੰ ਕੋਰੋਨਾ ਤੋਂ ਬਚਾਉਣ ਦੇ ਨਾਲ-ਨਾਲ ਭਾਰਤ ‘ਚ ਰਹਿਣ ਵਾਲੇ ਲੋਕਾਂ ਨੂੰ ਬਚਾਉਣ ਲਈ ਵੀ ਹੈ, ਇਹ ਪਹਿਲ ਭਾਰਤੀ ਲੋਕਾਂ ਵਿਚ ਵਾਇਰਸ ਫੈਲਣ ਦੇ ਖਦਸ਼ਿਆਂ ਨੂੰ ਵੀ ਘੱਟ ਕਰੇਗੀ।

- Advertisement -

Share this Article
Leave a comment