ਵਾਹ ਸ਼ਰਾਬੀਆਂ ਨੂੰ ਲੱਗੀਆਂ ਮੌਜਾਂ! ਕੀਮਤਾਂ ‘ਚ ਭਾਰੀ ਗਿਰਾਵਟ

TeamGlobalPunjab
1 Min Read

ਚੰਡੀਗੜ੍ਹ : ਇੱਕ ਪਾਸੇ ਜਿੱਥੇ ਹੋਰਨਾਂ ਜਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨੀ ਚੜ੍ਹਦੀਆਂ ਜਾ ਰਹੀਆਂ ਹਨ ਉੱਥੇ ਹੀ ਸ਼ਰਾਬ ਪੀਣ ਵਾਲਿਆਂ ਲਈ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ  ਚੰਡੀਗੜ੍ਹ ਅੰਦਰ ਵਿਦੇਸ਼ੀ ਸ਼ਰਾਬ ਸਸਤੀ ਹੋ ਗਈ ਹੈ। ਵਿਦੇਸ਼ੀ ਸ਼ਰਾਬ ਦੀ ਕੀਮਤਾਂ ਵਿੱਚ 300 ਤੋਂ 3000 ਤੱਕ ਦੀ ਕਟੌਤੀ ਹੋਈ ਹੈ।

ਰਿਪੋਰਟਾਂ ਮੁਤਾਬਿਕ ਚੰਡੀਗੜ੍ਹ ਵਿੱਚ ਵਿਦੇਸ਼ੀ ਸ਼ਰਾਬ ਨੂੰ ਪਸੰਦ ਕਰਨ ਵਾਲੇ ਵਧੇਰੇ ਹਨ ਜਿਸ ਕਾਰਨ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਡਿਮਾਂਡ ਨੂੰ ਦੇਖਦਿਆਂ ਵਧੇਰੇ ਸਟੌਕ ਰੱਖਿਆ ਜਾਂਦਾ ਹੈ। ਪਰ ਫਿਰ ਵੀ ਠੇਕੇਦਾਰਾਂ ਦਾ ਸਾਰਾ ਮਾਲ ਨਹੀਂ ਵਿਕਦਾ। ਇਸ ਲਈ ਇਹ ਕਿਹਾ ਜਾ ਰਿਹਾ ਹੈ ਕਿ ਠੇਕੇਦਾਰਾਂ ਵੱਲੋਂ ਮਾਲ ਵੇਚਣ ਲਈ ਵਿਦੇਸ਼ੀ ਸ਼ਰਾਬ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਹੁਣ ਜੇਕਰ ਬ੍ਰਾਂਡਾ ਦੇ ਅਧਾਰ ‘ਤੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਜਿਆਦਾ ਇਸ  ਕਮੀ ਦਾ ਅਸਰ ਰੈੱਡ ਵਾਈਨ ‘ਤੇ ਪਿਆ ਦੱਸਿਆ ਜਾਂਦਾ ਹੈ। ਇੱਥੋਂ ਦੇ 9 ਨੰਬਰ ਸੈਕਟਰ ਦੇ ਡੀ ਬਲਾਕ ਵਿੱਚ ਇੱਕ ਬੋਤਲ ਨਾਲ ਦੋ ਰੈੱਡ ਵਾਈਨ ਦੀਆਂ ਬੋਤਲਾਂ ਫਰੀ ਦਾ ਆਫਰ ਚੱਲ ਰਿਹਾ ਹੈ।

Share this Article
Leave a comment