44 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਖਿਡਾਰੀਆਂ ਨੂੰ ਆਨਲਾਈਨ ਸਮਾਗਮ ਦੌਰਾਨ ਮਿਲੇ ਐਵਾਰਡ; ਚੰਡੀਗੜ੍ਹ ਦੇ ਕੋਚ ਨੂੰ ਮਿਲਿਆ ਦਰੋਣਾਚਾਰੀਆ ਪੁਰਸਕਾਰ

TeamGlobalPunjab
4 Min Read

-ਅਵਤਾਰ ਸਿੰਘ

 

ਇਸ ਸਾਲ ਪਹਿਲੀ ਵਾਰ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਰੋਨਾ ਮਹਾਮਾਰੀ ਕਾਰਨ ਆਨਲਾਈਨ ਕਰਵਾਏ ਸਮਾਗਮ ਵਿੱਚ ਦੇਸ਼ ਦੇ ਖਿਡਾਰੀਆਂ ਨੂੰ ਕੌਮੀ ਖੇਡ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਨ੍ਹਾਂ ਖਿਡਾਰੀਆਂ ਨੇ ਆਪਣੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਾਲ ਕੌਮੀ ਖੇਡ ਪੁਰਸਕਾਰ ਲਈ 74 ਖਿਡਾਰੀਆਂ ਦੀ ਚੋਣ ਕੀਤੀ ਗਈ ਸੀ। ਇਨ੍ਹਾਂ ਵਿਚੋਂ ਪੰਜ ਨੂੰ ਖੇਡ ਰਤਨ ਅਤੇ 27 ਨੂੰ ਅਰਜੁਨ ਪੁਰਸਕਾਰ ਦਿੱਤਾ ਗਿਆ। 60 ਖਿਡਾਰੀਆਂ ਨੇ ਭਾਰਤ ਦੇ ਸਪੋਰਟਸ ਅਥਾਰਟੀ ਦੇ 11 ਸੈਂਟਰਾਂ ਤੋਂ ਵਰਚੁਅਲ ਈਵੈਂਟ ਵਿਚ ਹਿੱਸਾ ਲਿਆ।

ਕੇਂਦਰ ਸਰਕਾਰ ਨੇ ਇਸ ਸਾਲ ਖਿਡਾਰੀਆਂ ਦੇ ਨਕਦ ਇਨਾਮਾਂ ਵਿਚ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ ਖੇਲ ਰਤਨ ਦੀ ਇਨਾਮੀ ਰਾਸ਼ੀ ਨੂੰ ਵਧਾ ਕੇ 25 ਲੱਖ ਰੁਪਏ ਕਰ ਦਿੱਤਾ ਗਿਆ, ਜੋ ਪਹਿਲਾਂ 7.5 ਲੱਖ ਰੁਪਏ ਸੀ। ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੇ 22 ਖ਼ਿਡਾਰੀ ਆਨਲਾਈਨ ਹੋਏ। ਉਨ੍ਹਾਂ ਨੂੰ 15 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ। ਇਸ ਪੁਰਸਕਾਰ ਦੀ ਪਹਿਲਾਂ ਇਨਾਮੀ ਰਾਸ਼ੀ 5 ਲੱਖ ਸੀ।

- Advertisement -

ਇਸੇ ਤਰ੍ਹਾਂ ਦ੍ਰੋਣਾਚਾਰੀਆ (ਲਾਈਫ ਟਾਈਮ ਅਚੀਵਮੈਂਟ) ਇਨਾਮਾਂ ਦੀ ਰਾਸ਼ੀ ਪੰਜ ਲੱਖ ਤੋਂ ਵਧਾ ਕੇ 15 ਲੱਖ ਕਰ ਦਿੱਤੀ ਹੈ। ਧਿਆਨਚੰਦ ਪੁਰਸਕਾਰ ਜੇਤੂਆਂ ਨੂੰ ਪੰਜ ਲੱਖ ਦੀ ਥਾਂ 10 ਲੱਖ ਰੁਪਏ ਦਿੱਤੇ ਗਏ। ਇਨ੍ਹਾਂ ਇਨਾਮਾਂ ਦੇ 44 ਸਾਲਾਂ ਦੇ ਇਤਿਹਾਸ ਦਾ ਪਹਿਲਾ ਮੌਕਾ ਹੈ ਜਦੋਂ ਸਮਾਗਮ ਲਈ ਜੇਤੂ, ਮਹਿਮਾਨ ਅਤੇ ਪਤਵੰਤੇ ਹਾਲ ਵਿੱਚ ਇਕੱਠੇ ਨਹੀਂ ਹੋ ਸਕੇ।

ਇਸੇ ਦੌਰਾਨ ਇਕ ਦੁਖਦਾਈ ਖਬਰ ਵੀ ਸਾਹਮਣੇ ਆਈ ਹੈ ਜਿਸ ‘ਤੇ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਦਰੋਣਾਚਾਰੀਆ ਐਵਾਰਡ ਪ੍ਰਾਪਤ ਕਰਨ ਵਾਲੇ ਅਥਲੈਟਿਕਸ ਕੋਚ ਪੁਰਸ਼ੋਤਮ ਰਾਏ ਦੀ ਮੌਤ ’ਤੇ ਦੁਖ ਜ਼ਾਹਿਰ ਕੀਤਾ ਹੈ। ਪੁਰਸ਼ੋਤਮ ਰਾਏ ਨੂੰ ਵਰਚੁਅਲ ਸਮਾਰੋਹ ਦੌਰਾਨ ਸਨਮਾਨ ਦਿੱਤਾ ਜਾਣਾ ਸੀ। ਉਨ੍ਹਾਂ ਨੇ ਵਰਚੁਅਲ ਸਮਾਗਮ ਲਈ ਦੀ ਫੁੱਲ ਡਰੈੱਸ ਰਿਹਰਸਲ ਵੀ ਕੀਤੀ ਸੀ। ਪਰ ਉਨ੍ਹਾਂ ਦਾ ਇਕ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਉਮਰ 79 ਸਾਲ ਸੀ।

ਰਿਪੋਰਟਾਂ ਮੁਤਾਬਿਕ ਖੇਡ ਮੰਤਰੀ ਨੇ ਟਵੀਟ ਕਰਕੇ ਕਿਹਾ ਭਾਰਤ ਨੇ ਸ਼ੁੱਕਰਵਾਰ ਨੂੰ ਇਕ ਵਧੀਆ ਅਥਲੈਟਿਕਸ ਕੋਚ ਪੁਰਸ਼ੋਤਮ ਰਾਏ ਨੂੰ ਗੁਆ ਲਿਆ। ਉਨ੍ਹਾਂ ਨੂੰ ਰਾਸ਼ਟਰੀ ਖੇਡ ਪੁਰਸਕਾਰਾਂ ਦੇ ਵਰਚੁਅਲ ਸਮਾਰੋਹ ਵਿੱਚ ਦਰੋਣਾਚਾਰੀਆ ਪੁਰਸਕਾਰ ਦਿੱਤਾ ਜਾਣਾ ਸੀ। ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਸ੍ਰੀ ਰਾਏ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1974 ਵਿੱਚ ਨੇਤਾ ਜੀ ਸਪੋਰਟਸ ਇੰਸਟੀਚਿਊਟ ਦੇ ਡਿਪਲੋਮਾ ਨਾਲ ਕੀਤੀ। ਉਨ੍ਹਾਂ ਨੇ ਓਲੰਪੀਅਨ ਰਿਲੇਅ ਦੌੜਾਕ ਵੰਦਨਾ ਰਾਓ, ਹੈਪੇਟੈਲੇਟ ਪ੍ਰਮਿਲਾ ਅਯੱਪਾ, ਅਸ਼ਵਨੀ ਨਾਚੱਪਾ, ਮੁਰਲੀ ​​ਕੁਤਨ, ਐੱਮਕੇ ਆਸ਼ਾ, ਜੀਜੀ ਪ੍ਰਮਿਲਾ ਨੂੰ ਕੋਚਿੰਗ ਦਿੱਤੀ। ਉਹ 1987 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ, 1988 ਏਸ਼ਿਆਈ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ਤੇ 1999 ਦੱਖਣੀ ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਦੀ ਕੋਚਿੰਗ ਕੀਤੀ।

ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ 50 ਦੇ ਵਾਸੀ ਸ਼ਿਵ ਸਿੰਘ ਨੂੰ ਦੇਸ਼ ਲਈ ਅੰਤਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਭੇਜਣ ਵਾਸਤੇ ਮੁੱਕੇਬਾਜ਼ ਤਿਆਰ ਕਰਨ ਲਈ ਲਾਈਫਟਾਈਮ ਕੈਟੇਗਰੀ ਵਿੱਚ ਦਰੋਣਾਚਾਰੀਆ ਐਵਾਰਡ ਵਰਚੁਅਲ ਸਮਾਗਮ ਦੌਰਾਨ ਮਿਲਿਆ। ਸ਼ਿਵ ਸਿੰਘ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਾਬਕਾ ਮੁੱਖ ਕੋਚ ਹਨ।

ਸ਼ਿਵ ਸਿੰਘ ਦਾ ਨਾਂ ਕੌਮੀ ਖੇਡ ਪੁਰਸਕਾਰ 2020 ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਦਰੋਣਾਚਾਰੀਆ ਐਵਾਰਡ ਖੇਡਾਂ ਵਿੱਚ ਉੱਚ ਦਰਜੇ ਦੇ ਕੋਚਾਂ ਨੂੰ ਦਿੱਤਾ ਜਾਂਦਾ ਹੈ। ਸ਼ਿਵ ਸਿੰਘ 2016 ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਚੰਡੀਗੜ੍ਹ ਦੇ ਚੀਫ ਬਾਕਸਿੰਗ ਕੋਚ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਉਨ੍ਹਾਂ ਨੇ ਆਪਣੇ 37 ਸਾਲ ਦੇ ਕਾਰਜਕਾਲ ਦੌਰਾਨ 25 ਸਾਲ ਕੌਮੀ ਟੀਮਾਂ ਨਾਲ ਕੰਮ ਕੀਤਾ।

- Advertisement -
Share this Article
Leave a comment