ਅਕਾਲੀ ਦਲ ਬੀਬੀਐਮਬੀ ਦੇ ਖਿਲਾਫ ਅਦਾਲਤ ‘ਚ ਕਰੇਗਾ ਕੇਸ! ਬੋਰਡ ਦਾ ਚੇਅਰਮੈਨ ਤੇ ਅਧਿਕਾਰੀ ਪੰਜਾਬੀ ਹੋਣ, ਤਾਂਕਿ ਸੂਬੇ ਦਾ ਦਰਦ ਸਮਝ ਸਕਣ : ਚੰਦੂਮਾਜਰਾ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ‘ਚ ਪੈ ਰਹੀ ਹੜ੍ਹਾਂ ਦੀ ਮਾਰ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਤ੍ਰਾਸਦੀ ਨਾਲ ਪੰਜਾਬ ਦੇ ਲੋਕਾਂ ਦੇ ਹੋਏ ਨੁਕਸਾਨ ਲਈ ਜਿੱਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੂੰ ਕਸੂਰਵਾਰ ਠਹਿਰਾਉਂਦਿਆਂ ਬੋਰਡ ਖਿਲਾਫ ਹਾਈ ਕੋਰਟ ‘ਚ ਕੇਸ ਕਰਨ ਦਾ ਐਲਾਨ ਕੀਤਾ ਹੈ ਉੱਥੇ ਇਹ ਮੰਗ ਕੀਤੀ ਹੈ ਕਿ ਇਸ ਬੋਰਡ ਦਾ ਚੇਅਰਮੈਨ ਤੇ ਇਸਦੇ ਅਧਿਕਾਰੀ ਪੰਜਾਬ ਦੇ ਲਗਾਏ ਜਾਣ ਤਾਂਕਿ ਉਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਹੋਣ ਵਾਲੇ ਦਰਦ ਦਾ ਅਹਿਸਾਸ ਹੋਵੇ।

ਦੱਸ ਦਈਏ ਕਿ ਪਿਛਲੇ ਦਿਨੀ ਮੌਸਮ ਵਿਭਾਗ ਦੀ ਚੇਤਾਵਨੀ ਤੋਂ ਬਾਅਦ ਪਹਾੜਾਂ ਅਤੇ ਸੂਬੇ ‘ਚ ਭਾਰੀ ਬਾਰਿਸ਼ ਪੈਣ ਕਾਰਨ ਇਸ ਵਾਰ ਭਾਖੜਾ ਡੈਮ ‘ਚ ਪਾਣੀ ਦੀ ਆਮਦ ਬਹੁਤ ਜ਼ਿਆਦਾ ਹੋਣ ਤੋਂ ਬਾਅਦ ਡੈਮ ‘ਚ ਪਾਣੀ ਖ਼ਤਰੇ ਦਾ ਨਿਸ਼ਾਨ ਪਾਰ ਕਰ ਗਿਆ ਸੀ। ਜਿਸ ਤੋਂ ਬਾਅਦ ਬੀਬੀਐਮਬੀ ਅਧਿਕਾਰੀਆਂ ਨੇ ਡੈਮ ਦੇ ਹੜ੍ਹਾਂ ਵਾਲੇ ਗੇਟ ਪਹਿਲਾਂ 4 ਫੁੱਟ ਤੇ ਫਿਰ 8 ਫੁੱਟ ਖੋਲ੍ਹ ਦਿੱਤੇ ਸਨ। ਇਹ ਪਾਣੀ ਸਤਲੁਜ ਦਰਿਆ ਵਿੱਚ ਡਿੱਗਿਆ। ਜਿਸ ਕਾਰਨ ਪੰਜਾਬ ਦਾ ਦੁਆਬਾ ਖੇਤਰ ਹੜ੍ਹਾਂ ਦੀ ਮਾਰ ਹੇਠ ਆ ਗਿਆ। ਪਾਣੀ ਨੇ ਨਾ ਸਿਰਫ ਦੁਆਬੇ ਅੰਦਰ ਹਜ਼ਾਰਾਂ ਏਕੜ ਫਸਲ ਤਬਾਹ ਕਰ ਦਿੱਤੀ ਬਲਕਿ ਹਜ਼ਾਰਾਂ ਰਿਹਾਇਸ਼ੀ ਇਲਾਕੇ ਤੇ ਕਾਰੋਬਾਰੀ ਸੰਸਥਾਨ ਇਸ ਹਾਲਤ ‘ਚ ਪਹੁੰਚ ਗਏ ਹਨ ਕਿ ਇੰਨ੍ਹਾਂ ਨੂੰ ਜ਼ਲਦੀ ਜ਼ਲਦੀ ਪਟੜੀ ‘ਤੇ ਲਿਆਉਣਾ ਲੋਕਾਂ ਲਈ ਆਸਾਨ ਨਹੀਂ ਹੋਵੇਗਾ।

ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਆਰ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਬੀਬੀਐਮਵੀ ਨੂੰ ਸਮਾਂ ਰਹਿੰਦਿਆਂ ਉਸ ਵੇਲੇ ਸਹੀ ਕਦਮ ਚੁੱਕ ਲੈਣੇ ਚਾਹੀਦੇ ਸਨ ਜਦੋਂ ਮੌਸਮ ਵਿਭਾਗ ਨੇ ਭਾਰੀ ਚਿਤਾਵਨੀ ਦਿੱਤੀ ਸੀ। ਸੂਬਾ ਪੰਜਾਬ ਭਾਖੜਾ ਡੈਮ ਦਾ ਸਿਰਫ 20 ਫੀਸਦ ਪਾਣੀ ਹੀ ਇਸਤੇਮਾਲ ਕਰਦਾ ਹੈ। ਪਰ ਇਸ ਨੂੰ ਇਸ ਡੈਮ ਦੇ ਪਾਣੀ ਤੋਂ ਹੋਣ ਵਾਲੀ ਤਬਾਹੀ ਸਭ ਤੋਂ ਵੱਧ ਝੱਲਣੀ ਪੈਂਦੀ ਹੈ। ਲਿਹਾਜ਼ਾ ਬੀਬੀਐਮਵੀ ਨੂੰ ਅਜਿਹੇ ਵਿਅਕਤੀਆਂ ਦੇ ਅਧਿਕਾਰ ਹੇਠ ਦੇਣਾ ਚਾਹੀਦਾ ਹੈ ਜਿਹੜੇ ਕਿ ਪੰਜਾਬ ਨਾਲ ਸਬੰਧ ਰੱਖਦੇ ਹੋਣ।

Share this Article
Leave a comment