ਮੁੰਬਈ : ਮਹਾਰਾਸ਼ਟਰ ਦੇ ਰਾਏਗੜ੍ਹ ਦੇ ਮਹਾੜ ਕਸਬੇ ‘ਚ ਇਕ ਪੰਜ ਮੰਜ਼ਿਲਾਂ ਇਮਾਰਤ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ। ਇਹ ਘਟਨਾ ਮੁੰਬਈ ਤੋਂ ਲਗਭਗ 160 ਕਿਲੋਮੀਟਰ ਦੂਰ ਮਹਾੜ ਕਸਬੇ ‘ਚ ਸੋਮਵਾਰ ਸ਼ਾਮ 6 ਵਜੇ ਦੇ ਕਰੀਬ ਵਾਪਰੀ। ਇਮਾਰਤ ਦੇ ਮਲਬੇ ਹੇਠਾਂ 150 ਤੋਂ ਜ਼ਿਆਦਾ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਹੁਣ ਤਕ 25 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ। ਇਕ ਵਿਅਕਤੀ ਦੇ ਮਰਨ ਦੀ ਸੂਚਨਾ ਹੈ। ਐਨਡੀਆਰਐੱਫ ਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮਲਬੇ ਹੇਠਾਂ ਦੱਬੇ ਲੋਕਾਂ ਦੀ ਭਾਲ ਕਰਨ ‘ਚ ਲੱਗੀਆਂ ਹੋਈਆਂ ਹਨ।
ਰਾਏਗੜ੍ਹ ਜ਼ਿਲ੍ਹਾ ਸਥਿਤ ਮਹਾੜ ਕਸਬੇ ਦੇ ਕਾਜਲਪੁਰਾ ਇਲਾਕੇ ਦੀ ਇਹ ਇਮਾਰਤ ਸੋਮਵਾਰ ਸ਼ਾਮ ਕਰੀਬ ਛੇ ਵਜੇ ਢਹਿ ਢੇਰੀ ਹੋ ਗਈ। ਫਾਇਰ ਬਿ੍ਗੇਡ ਵਿਭਾਗ ਦੀਆਂ ਪੰਜ ਗੱਡੀਆਂ ਤੇ ਕਈ ਜੇਸੀਬੀਜ਼ ਘਟਨਾ ਵਾਲੀ ਥਾਂ ‘ਤੇ ਬਚਾਅ ਕਾਰਜ ‘ਚ ਲੱਗੀਆਂ ਹਨ। ਸੂਬਾ ਸਰਕਾਰ ਦੇ ਕੈਬਨਿਟ ਮੰਤਰੀ ਅਦਿਤੀ ਰਾਏ ਤਟਕਰੇ ਮੁਤਾਬਕ, ਇਹ ਇਮਾਰਤ ਜ਼ਿਆਦਾ ਪੁਰਾਣੀ ਵੀ ਨਹੀਂ ਸੀ। ਇਸ ਦੇ ਬਾਵਜੂਦ ਇਸ ਦੇ ਢਹਿ ਜਾਣ ‘ਤੇ ਸਵਾਲ ਵੀ ਉੱਠਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਕੁਝ ਜ਼ਖਮੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਗਈ ਹੈ। ਗੰਭੀਰ ਜ਼ਖਮੀਆਂ ਨੁੂੰ ਇਲਾਜ ਲਈ ਮੁੰਬਈ ਲਿਜਾਇਆ ਜਾ ਰਿਹਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰ ਇਸ ਘਟਨਾ ‘ਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਐੱਨਡੀਆਰਐੱਫ ਦੇ ਡੀਜੀ ਨਾਲ ਗੱਲ ਹੋਈ ਹੈ। ਬਚਾਉ ਆਪਰੇਸ਼ਨ ਲਈ ਹਰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।
The collapse of a building in Raigad, Maharashtra is very tragic. Have spoken to DG @NDRFHQ to provide all possible assistance, teams are on the way and will be assisting with the rescue operations as soon as possible. Praying for everyone’s safety.
— Amit Shah (@AmitShah) August 24, 2020