ਕੋਵਿਡ 19: 5 ਡਾਕਟਰਾਂ ਨੂੰ ਲਿਆ ਹਿਰਾਸਤ ‘ਚ, ਨਕਲੀ ਵੈਕਸੀਨ ਦਾ ਚੱਕਰ

TeamGlobalPunjab
1 Min Read

ਦਾਦਰੀ:- ਗੌਤਮਬੁੱਧ ਨਗਰ ਦੇ ਦਾਦਰੀ ‘ਚ ਕੋਰੋਨਾ ਵੈਕਸੀਨ ਦੇ ਨਾਂ ‘ਤੇ ਇਕ ਨਿੱਜੀ ਪੈਥੋਲਾਜੀ ਲੈਬ ‘ਚ ਮੁਫਤ ਕੈਂਪ ਲਾ ਕੇ ਲੋਕਾਂ ਨੂੰ ਹੋਰ ਕੰਪਨੀ ਦਾ ਟੀਕਾ ਲਗਾਇਆ ਜਾ ਰਿਹਾ ਸੀ। ਸਿਹਤ ਵਿਭਾਗ ਨੇ ਇਸ ਮਾਮਲੇ ਦੀ ਲਿਖਤ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ। ਸਿਹਤ ਵਿਭਾਗ ਨੇ ਮੌਕੇ ਤੋਂ 250 ਇੰਜੈਕਸ਼ਨ ਬਰਾਮਦ ਕੀਤੇ ਹਨ। ਉੱਥੇ ਕੈਂਪ ਲਗਾਉਣ ਵਾਲੇ ਪੰਜ ਡਾਕਟਰਾਂ ਨੂੰ ਹਿਰਾਸਤ ‘ਚ ਲੈ ਕੇ ਪੁਲਿਸ ਪੁੱਛਗਿੱਛ ਕਰ ਰਹੀ ਹੈ।ਇਸਦੀ ਸੂਚਨਾ ਦਾਦਰੀ ਕਮਿਊਨਿਟੀ ਸਿਹਤ ਕੇਂਦਰ ਇੰਚਾਰਜ ਨੂੰ ਮਿਲੀ। ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੇ ਟੀਕਾਕਰਨ ਬੰਦ ਕਰਾ ਦਿੱਤਾ ਤੇ ਪੁਲਿਸ ਨੂੰ ਲਿਖਤ ਸ਼ਿਕਾਇਤ ਕੀਤੀ।

ਦਾਦਰੀ ਕਮਿਊਨਿਟੀ ਸਿਹਤ ਕੇਂਦਰ ਦੇ ਇੰਚਾਰਜ ਸੰਜੀਵ ਸਾਰਸਵਤ ਨੇ ਕਿਹਾ ਕਿ ਕੈਂਪ ‘ਚ ਜੈਡੈਕਸ ਨਾਂ ਦਾ ਟੀਕਾ ਲਗਾਇਆ ਜਾ ਰਿਹਾ ਸੀ। ਇਸਦੇ ਉੱਪਰ ਕੋਵਿਡ ਵੈਕਸੀਨ ਦਾ ਸਟਿੱਕਰ ਚਿਪਕਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੋਵਿਡ ਦੇ ਦੋ ਟੀਕੇ ਕੋਵੈਕਸੀਨ ਤੇ ਕੋਵਿਸ਼ੀਲਡ ਮਨਜ਼ੂਰ ਕੀਤੇ ਗਏ ਹਨ। ਇਹ ਸਿਹਤ ਵਿਭਾਗ ਵਲੋਂ ਹੀ ਲਗਾਏ ਜਾ ਰਹੇ ਹਨ। ਹੋਰ ਕੋਈ ਕੋਵਿਡ ਟੀਕਾ ਨਹੀਂ ਆਇਆ। ਸਿਹਤ ਵਿਭਾਗ ਬਰਾਮਦ ਹੋਏ ਟੀਕੇ ਦੀ ਜਾਂਚ ਕਰ ਰਿਹਾ ਹੈ। ਥਾਣਾ ਇੰਚਾਰਜ ਦਾਦਰੀ ਰਾਜਬੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਉਨ੍ਹਾਂ ਨੂੰ ਲਿਖਤ ਸ਼ਿਕਾਇਤ ਮਿਲੀ ਹੈ ਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ।

Share this Article
Leave a comment