NIA Raid in Punjab : ਪੰਜਾਬ ਦੇ ਕਈ ਸ਼ਹਿਰਾਂ ‘ਚ ਐੱਨਆਈਏ ਦੀ ਛਾਪੇਮਾਰੀ, ਲਾਰੈਂਸ ਬਿਸ਼ਨੋਈ ਘਰ ਪਹੁੰਚੀ NIA ਦੀ ਟੀਮ

Rajneet Kaur
3 Min Read

ਨਿਊਜ਼ ਡੈਸਕ: ਮੂਸੇਵਾਲਾ ਕਤਲ ਕੇਸ ਵਿੱਚ ਫੜੇ ਗਏ ਗੈਂਗਸਟਰਾਂ ਦੇ ਅੱਤਵਾਦੀ ਕੁਨੈਕਸ਼ਨ ਸਾਹਮਣੇ ਆ ਰਹੇ ਹਨ, ਜਿਸ ਦੇ ਚੱਲਦਿਆਂ NIA ਅੱਜ ਸਵੇਰ ਤੋਂ ਪੰਜਾਬ, ਹਰਿਆਣਾ ਤੇ ਦਿੱਲੀ ਸਣੇ ਕਈ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਇਸੇ ਕੜੀ ਵਿੱਚ NIA ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਸ਼ੀ ਦੇ ਘਰ ਫਾਜ਼ਿਲਕਾ ਵਿਖੇ ਪਹੁੰਚ ਚੁੱਕੀ ਹੈ।NIA ਦੀ ਟੀਮ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦੁਤਾਰਾਂਵਾਲੀ ਵਿਖੇ ਪਹੁੰਚੀ ਹੈ ਅਤੇ ਲਾਰੈਂਸ ਬਿਸ਼ਨੋਈ ਦੇ ਘਰ ਛਾਪੇਮਾਰੀ ਕਰ ਰਹੀ ਹੈ।

ਦਿੱਲੀ ਤੋਂ ਪੁੱਜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਟੀਮ ਨੇ ਪੰਜਾਬ ਦੇ ਵੱਖ-ਵੱਖ ਸਥਾਨਾਂ ‘ਤੇ ਛਾਪੇਮਾਰੀ ਕੀਤੀ। ਟੀਮ ਨੇ ਸੋਮਵਾਰ ਸਵੇਰੇ ਮੁਕਤਸਰ ਦੇ ਦੋ ਘਰਾਂ ‘ਚ ਛਾਪੇਮਾਰੀ ਕੀਤੀ। ਇਨ੍ਹਾਂ ਵਿੱਚ ਇਕ ਬੂਟ ਵੇਚਣ ਵਾਲੇ ਦੁਕਾਨਦਾਰ ਦਾ ਘਰ ਤੇ ਦੂਜਾ ਗੈਂਗਸਟਰ ਗੋਲਡੀ ਬਰਾੜ  ਦਾ ਘਰ ਸ਼ਾਮਲ ਹੈ। ਐਨਆਈਏ ਦੀ ਟੀਮ ਜ਼ਿਲ੍ਹਾ ਪੁਲਿਸ ਦੇ ਨਾਲ ਸਭ ਤੋਂ ਪਹਿਲਾਂ ਬਾਗਵਾਲੀ ਗਲੀ ਸਥਿਤ ਪਿੱਪਲ ਵਾਲੀ ਲਿੰਕ ਗਲੀ ‘ਚ ਇਕ ਬੂਟ ਵੇਚਣ ਵਾਲੇ ਦੇ ਘਰ ਪਹੁੰਚੀ ਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਟੀਮ ਨੇ ਉਸ ਕੋਲੋਂ ਮੋਬਾਈਲ ਫ਼ੋਨ ਦੀ ਸਿਮ ਬਾਰੇ ਪੁੱਛਗਿੱਛ ਕੀਤੀ।

ਇਸ ਤੋਂ ਬਾਅਦ ਟੀਮ ਗੈਂਗਸਟਰ ਗੋਲਡੀ ਬਰਾੜ ਦੇ ਹੁਕਮਾਂ ‘ਤੇ ਹਸਪਤਾਲ ਨੇੜੇ ਸਥਿਤ ਘਰ ਪਹੁੰਚੀ  ਜਿੱਥੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਗੈਂਗਸਟਰ ਗੋਲਡੀ ਬਰਾੜ ਦਾ ਪਰਿਵਾਰ ਮੁਕਤਸਰ ‘ਚ ਰਹਿੰਦਾ ਹੈ। ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਪੰਜਾਬ ਪੁਲਿਸ ਵਿੱਚ ਏਐਸਆਈ ਸਨ ਜਿਨ੍ਹਾਂ ਨੂੰ ਸਾਲ 2021 ਵਿੱਚ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਨੇ ਗੋਲਡੀ ਬਰਾੜ ਨੂੰ ਬੇਦਖਲ ਕੀਤਾ ਹੋਇਆ ਹੈ।

ਬਟਾਲਾ ਨੇੜਲੇ ਪਿੰਡ ਭਗਵਾਨਪੁਰਾ ਦੇ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਘਰ ਵੀ ਐਨਆਈਏ ਦੀ ਟੀਮ ਨੇ ਛਾਪਾ ਮਾਰਿਆ ਹੈ। ਕਰੀਬ 9.30 ਵਜੇ ਐੱਨਆਈਏ ਦੀ ਟੀਮ ਜਿਸ ਵਿਚ ਕਰੀਬ 80 ਟੀਮ ਮੈਂਬਰ ਸ਼ਾਮਲ ਸਨ, ਵੱਲੋਂ ਪੂਰੇ ਭਗਵਾਨਪੁਰਾ ਪਿੰਡ ਨੂੰ ਘੇਰ ਲਿਆ ਗਿਆ ਤੇ ਜੱਗੂ ਭਗਵਾਨਪੁਰੀਆ ਦੇ ਘਰ ਦੀ ਤਲਾਸ਼ੀ ਲਈ ਗਈ।

- Advertisement -

ਫਰੀਦਕੋਟ ਦੇ ਕੋਟਕਪੂਰਾ ਕਸਬੇ ‘ਚ NIA ਦੀ ਟੀਮ ਨੇ ਛਾਪੇਮਾਰੀ ਕੀਤੀ। ਇਕ ਫੈਕਟਰੀ ‘ਚ 3 ਘੰਟੇ ਦੀ ਤਲਾਸ਼ੀ ਤੋਂ ਬਾਅਦ ਟੀਮ ਗੈਂਗਸਟਰ ਵਿਨੈ ਦਿਓੜਾ ਦੇ ਘਰ ਪਹੁੰਚੀ। ਮੁਹਾਲੀ ‘ਚ ਖੁਫੀਆ ਵਿੰਗ ਦੇ ਹੈੱਡਕੁਆਰਟਰ ‘ਤੇ ਹਮਲੇ ਦੀ ਜਾਂਚ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ਐਨਆਈਏ ਦੀ ਟੀਮ ਨੇ ਲੁਧਿਆਣਾ ਦੇ ਦੋਰਾਹਾ ਦੇ ਪਿੰਡ ਰਾਜਗੜ੍ਹ ‘ਚ ਵੀ ਛਾਪੇਮਾਰੀ ਕੀਤੀ ਹੈ। ਟੀਮ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਰਵੀ ਰਾਜਗੜ੍ਹ ਦੇ ਘਰ ਛਾਪਾ ਮਾਰਿਆ। ਇਸ ਤੋਂ ਇਲਾਵਾ ਖੰਨਾ ਦੇ ਇਕ ਹੋਟਲ ‘ਚ ਵੀ ਸਰਚ ਆਪਰੇਸ਼ਨ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਇਹ ਕਾਰਵਾਈ ਵੀ ਐਨਆਈਏ ਦੇ ਇਨਪੁਟ ’ਤੇ ਕੀਤੀ ਗਈ ਹੈ। ਦੋ ਵਿਅਕਤੀਆਂ ਨੂੰ ਹਿਰਾਸਤ ‘ਚ ਲਏ ਜਾਣ ਦੀ ਸੂਚਨਾ ਹੈ। ਭਾਰੀ ਪੁਲਿਸ ਫੋਰਸ ਮੌਜੂਦ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment