ਰੇਲਵੇ ਕਰਾਸਿੰਗ ਦੇ ਫਾਟਕ ਖੁੱਲ੍ਹੇ ਹੋਣ ਕਾਰਨ ਲਖਨਊ-ਚੰਡੀਗੜ੍ਹ ਐਕਸਪ੍ਰੈਸ ਦੀ ਵਾਹਨਾਂ ਨਾਲ ਟੱਕਰ, 5 ਮੌਤਾਂ

TeamGlobalPunjab
1 Min Read

ਸ਼ਾਹਜਹਾਨਪੁਰ: ਯੂਪੀ ਦੇ ਸ਼ਾਹਜਹਾਂਪੁਰ ਦੇ ਕਟੜਾ ਥਾਣਾ ਖੇਤਰ ਵਿੱਚ ਸਥਿਤ ਹੁਲਾਸਨਗਰਾ ਰੇਲਵੇ ਕਰਾਸਿੰਗ ‘ਤੇ ਵੱਡਾ ਹਾਦਸਾ ਵਾਪਰ ਗਿਆ। ਇੱਥੇ ਫਾਟਕ ਖੁੱਲ੍ਹਾ ਹੋਣ ਦੇ ਚਲਦਿਆਂ ਰੇਲ ਗੱਡੀ ਦੀ ਵਾਹਨਾਂ ਨਾਲ ਟੱਕਰ ਹੋ ਗਈ ਜਿਸ ਵਿੱਚ ਉਥੋਂ ਕਰਾਸਿੰਗ ਰਹੇ ਇੱਕ ਬਾਈਕ ਸਵਾਰ ਪਤੀ – ਪਤਨੀ ਤੇ ਧੀ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ ਇਕ ਜ਼ਖਮੀ ਹੋ ਗਿਆ।

ਪੁਲੀਸ ਨੇ ਦੱਸਿਆ ਕਿ ਇਥੋਂ ਦੀ ਕਰਾਸਿੰਗ ’ਤੇ ਰੇਲਵੇ ਫਾਟਕ ਬੰਦ ਨਹੀਂ ਸੀ ਜਿਸ ਕਾਰਨ ਹਾਦਸਾ ਵਾਪਰਿਆ। ਏਐਸਪੀ ਦਿਹਾਤੀ ਸੰਜੀਵ ਬਾਜਪਾਈ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਲਖਨਊ-ਚੰਡੀਗੜ੍ਹ ਸੁਪਰਫਾਸਟ ਗੱਡੀ ਪਟੜੀ ਤੋਂ ਲੱਥ ਗਈ ਜਿਸ ਕਾਰਨ ਦੋਵਾਂ ਪਾਸਿਆਂ ਦੀ ਰੇਲਵੇ ਆਵਾਜਾਈ ਪ੍ਰਭਾਵਿਤ ਹੋਈ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਵੀ ਸਕਦੀ ਹੈ। ਦੂਜੇ ਪਾਸੇ ਰੇਲਵੇ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

Share this Article
Leave a comment