ਬੀਜਿੰਗ: ਤੁਸੀਂ ਮੱਛੀਆਂ ਤਾਂ ਵੇਖੀਆਂ ਹੀ ਹੋਣਗੀਆਂ ਪਰ ਕੀ ਤੁਸੀਂ ਕਦੇ ਅਜਿਹੀ ਮੱਛੀ ਵੇਖੀ ਹੈ, ਜਿਸਦਾ ਮੂੰਹ ਇਨਸਾਨ ਵਰਗਾ ਹੋਵੇ ? ਇਹ ਸਵਾਲ ਹੈਰਾਨ ਕਰਨ ਵਾਲਾ ਜ਼ਰੂਰ ਹੈ, ਪਰ ਚੀਨ ‘ਚ ਅਜਿਹੀ ਹੀ ਇੱਕ ਮੱਛੀ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਸ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ।
ਦ ਸੰਨ ਦੀ ਰਿਪੋਰਟ ਦੇ ਮੁਤਾਬਕ, ਦੱਖਣੀ ਚੀਨ ਦੇ ਇੱਕ ਪਿੰਡ ਦੇ ਨੇੜੇ ਝੀਲ ਵਿੱਚ ਇੱਕ ਅਧਿਆਪਕ ਕਿਊ ਨੇ ਇਨਸਾਨੀ ਚਿਹਰੇ ਵਰਗੀ ਮੱਛੀ ਵੇਖੇ ਜਾਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਾਣੀ ਵਿੱਚ ਇੱਕ ਮੱਛੀ ਤੈਰ ਰਹੀ ਹੈ, ਉਸਦਾ ਚਿਹਰਾ ਥੋੜ੍ਹਾ ਬਾਹਰ ਵੱਲ ਨਿਕਲਿਆ ਹੋਇਆ ਹੈ।
ਮੱਛੀ ਦੇ ਚਿਹਰੇ ਉੱਤੇ ਦੋ ਕਾਲੇ ਨਿਸ਼ਾਨ ਵਿਖਾਈ ਦੇ ਰਹੇ ਹਨ, ਜੋ ਅੱਖਾਂ ਵਰਗੇ ਲੱਗ ਰਹੇ ਹਨ। ਦੋ ਸਿੱਧੀ ਲਾਈਨਾ ਨੱਕ ਵਰਗੀਆਂ ਲੱਗ ਰਹੀਆਂ ਹਨ। ਦੇਖਣ ਵਿੱਚ ਇਹ ਬਿਲਕੁੱਲ ਇਨਸਾਨੀ ਚਿਹਰੇ ਵਰਗਾ ਲੱਗਦਾ ਹੈ।
ਇਹ ਵੀਡੀਓ ਬਣਾਉਣ ਵਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਥੋਂ ਲੰਘਦੇ ਹੋਏ ਇਹ ਮੱਛੀ ਵੇਖੀ। ਪਹਿਲਾਂ ਤਾਂ ਉਹ ਇਸ ਨੂੰ ਖਾਣ ਲਈ ਫੜਨਾ ਚਾਹੁੰਦੇ ਸਨ ਪਰ ਬਾਅਦ ਵਿੱਚ ਇਸ ਦਾ ਚਿਹਰਾ ਦੇਖਣ ‘ਤੇ ਉਨ੍ਹਾਂ ਨੇ ਆਪਣਾ ਇਰਾਦਾ ਬਦਲ ਦਿੱਤਾ।