ਭਾਰਤ ਤੋਂ ਬਾਹਰ ਅਮਰੀਕਾ ਵਿੱਚ ਹੋਵੇਗਾ ਪਹਿਲੀ ਯੋਗਾ ਯੂਨੀਵਰਸਿਟੀ ਦਾ ਨਿਰਮਾਣ

TeamGlobalPunjab
1 Min Read

ਵਾਸ਼ਿੰਗਟਨ:  ਯੋਗਾ ਨੂੰ ਵਧਾਵਾ ਦੇਣ ਲਈ ਭਾਰਤ ਤੋਂ ਬਾਹਰ ਪਹਿਲੀ ਯੋਗਾ ਯੂਨੀਵਰਸਿਟੀ ਸ਼ੁਰੂ ਹੋ ਰਹੀ ਹੈ। ਇਸ ਯੂਨੀਵਰਸਿਟੀ ਵਿੱਚ ਅਗਲੇ ਸਾਲ ਤੋਂ ਕਲਾਸਾਂ ਸ਼ੁਰੂ ਹੋਣਗੀਆਂ।

ਯੂਨੀਵਰਸਿਟੀ ਵਿੱਚ ਐਡਮਿਸ਼ਨ ਪ੍ਰਕਿਰਿਆ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਸ਼ੁਰੂ ਹੋ ਜਾਵੇਗੀ। ਵਿਵੇਕਾਨੰਦ ਯੋਗਾ ਯੂਨੀਵਰਸਿਟੀ ਵੱਲੋਂ ਯੋਗਾ ਯੂਨੀਵਰਸਿਟੀ ਦੀ ਸਥਾਪਨਾ ਲਈ Los Angeles ਵਿੱਚ ਸ਼ੁਰੁਆਤੀ ਪੱਧਰ ‘ਤੇ ਕੈਂਪਸ ਬਣਾ ਦਿੱਤਾ ਹੈ ।

Case Western University ਦੇ ਪ੍ਰੋਫੈਸਰ ਸ੍ਰੀ ਸ੍ਰੀਨਾਥ ਨੂੰ ਇਸ ਯੂਨੀਵਰਸਿਟੀ ਦਾ ਪ੍ਰਧਾਨ ਚੁਣਿਆ ਗਿਆ ਹੈ ਜਦਕਿ ਇੰਡੀਅਨ ਯੋਗਾ ਗੁਰੂ ਐੱਚ.ਆਰ ਨਾਗੇਂਦਰ ਨੂੰ ਚੇਅਰਮੈਨ ਚੁਣਿਆ ਗਿਆ ਹੈ। ਯੂਨੀਵਰਸਿਟੀ ਸਥਾਪਨਾ ਦਾ ਕੰਮ ਇਸ ਸਾਲ ਅਗਸਤ 2020 ਤੱਕ ਸ਼ੁਰੂ ਹੋਵੇਗਾ, ਜਦਕਿ ਅਪ੍ਰੈਲ ਮਹੀਨੇ ਵਿੱਚ ਯੋਗਾ ਵਿੱਚ ਮਾਸਟਰ ਕੋਰਸ ਲਈ ਐਡਮਿਸ਼ਨ ਸ਼ੁਰੂ ਹੋ ਜਾਵੇਗਾ।

ਬਿਊਰੋ ਆਫ ਪ੍ਰਾਇਵੇਟ ਪੋਸਟਕਾਂਡਰੀ ਐਜੁਕੇਸ਼ਨ, ਕੈਲਿਫੋਰਨੀਆ ਤੋਂ ਆਧਿਕਾਰਿਕ ਮਾਨਤਾ ਪ੍ਰਾਪਤ ਕਰਨ ਦੇ ਤਿੰਨ ਮਹੀਨੇ ਅੰਦਰ ਯੋਗਾ ਯੂਨੀਵਰਸਿਟੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਇਸਦੀ ਮਾਨਤਾ ਸਾਲ 2019 ਵਿੱਚ ਨਵੰਬਰ ਮਹੀਨੇ ਵਿੱਚ ਦਿੱਤੀ ਗਈ ਸੀ ।

- Advertisement -

Share this Article
Leave a comment