ਅਮਰੀਕਾ ‘ਚ ਵੈਸਟ ਪੁਆਇੰਟ ਮਿਲਟਰੀ ਅਕੈਡਮੀ ਤੋਂ ਪਹਿਲੀ ਪੰਜਾਬਣ ਹੋਈ ਗ੍ਰੈਜੁਏਟ

TeamGlobalPunjab
1 Min Read

ਨਿਊਯਾਰਕ: ਸਿੱਖ ਵਿਸ਼ਵ ਭਰ ‘ਚ ਆਪਣੀਆਂ ਪ੍ਰਾਪਤੀਆਂ ਕਰਕੇ ਹਮੇਸ਼ਾਂ ਆਪਣੇ ਭਾਈਚਾਰੇ, ਸੂਬੇ ਅਤੇ ਦੇਸ਼ ਦਾ ਮਾਣ ਨਾਲ ਸਿਰ ਉੱਚਾ ਕਰਦੇ ਹਨ। ਕੋਰੋਨਾ ਵਾਇਰਸ ਸੰਕਟ ਦੌਰਾਨ ਪਹਿਲੀ ਸਿੱਖ ਮਹਿਲਾ ਅਨਮੋਲ ਕੌਰ ਨਾਰੰਗ ਨੇ ਇਤਿਹਾਸ ਰਚਦਿਆਂ ਵੈਸਟ ਪੁਆਇੰਟ – ਯੂਐਸ ਮਿਲਟਰੀ ਅਕੈਡਮੀ ਤੋਂ ਡਿਗਰੀ ਹਾਸਲ ਕੀਤੀ ਹੈ।

2nd ਲੈਫਟੀਨੈਂਟ ਅਨਮੋਲ ਕੌਰ ਆਪਣੀ ਟਰੇਨਿੰਗ ਤੋਂ ਬਾਅਦ ਸਾਰੇ ਪੁਰਸ਼ ਅਤੇ ਮਹਿਲਾ ਅਧਿਕਾਰੀਆਂ ਦੀ ਅਗਵਾਈ ਕਰਨਗੀ। ਖੁਸ਼ੀ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਟਵੀਟਰ ‘ਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲਗ ਗਿਆ।

- Advertisement -

ਦੱਸ ਦੇਈਏ ਇਸ ਤੋਂ ਪਹਿਲਾਂ ਸਿੱਖ ਨੌਜਵਾਨ ਜੁਝਾਰ ਸਿੰਘ ਨੂੰ ਹੇਅਵਰਡ ਪੁਲਿਸ ਵਿਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਭਰਤੀ ਹੋਣ ਦਾ ਮਾਣ ਹਾਸਲ ਹੋਇਆ ਸੀ। ਅਲਮੇਡਾ ਕਾਉਂਟੀ ਦੇ ਸ਼ੈਰਿਫ਼ ਦਫ਼ਤਰ ਨਾਲ ਸਬੰਧਤ 167ਵੀਂ ਪੁਲਿਸ ਅਕੈਡਮੀ ਤੋਂ ਟਰੇਨਿੰਗ ਪੂਰੀ ਕਰਨ ਵਾਲੇ ਜੁਝਾਰ ਸਿੰਘ ਪੁਰੀ ਅਲਮੇਡਾ ਕਾਊਂਟੀ ਦੇ ਪਹਿਲੇ ਦਸਤਾਰਧਾਰੀ ਸਿੱਖ ਅਫ਼ਸਰ ਬਣ ਕੇ ਨਿਕਲੇ ਹਨ।

Share this Article
Leave a comment