ਲੰਦਨ/ ਮੁੰਬਈ : ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ ਓਵਲ ਵਿੱਚ ਖੇਡਿਆ ਜਾ ਰਿਹਾ ਹੈ। ਮੈਚ ਦੇ ਤੀਜੇ ਦਿਨ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਪਣਾ ਸੈਂਕੜਾ (100) ਪੂਰਾ ਕੀਤਾ। ਟੈਸਟ ਮੈਚਾਂ ਵਿੱਚ ਰੋਹਿਤ ਦਾ ਇਹ ਅੱਠਵਾਂ ਅਤੇ ਵਿਦੇਸ਼ ਦੀ ਧਰਤੀ ਤੇ ਇਹ ਪਹਿਲਾ ਸੈਂਕੜਾ ਸੀ। ਵਿਸ਼ੇਸ਼ ਗੱਲ ਇਹ ਰਹੀ ਕਿ ਰੋਹਿਤ ਨੇ ਛੱਕਾ (6) ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ।
for HITMAN
First away Test ton for @ImRo45 

He also breaches the 3K Test-run mark.#TeamIndia #ENGvIND pic.twitter.com/KOxvtHQFGB
— BCCI (@BCCI) September 4, 2021
ਰੋਹਿਤ ਨੇ ਇੱਕ ਹੋਰ ਵਿਸ਼ੇਸ਼ ਪ੍ਰਾਪਤੀ ਹਾਸਲ ਕੀਤੀ। ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ 15,000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਅਜਿਹਾ ਕਰਨ ਵਾਲੇ ਉਹ ਭਾਰਤ ਦੇ ਅੱਠਵੇਂ ਖਿਡਾਰੀ ਬਣ ਗਏ ਹਨ।
Milestone
– @ImRo45 breaches the 15K run mark in International Cricket.#TeamIndia pic.twitter.com/st5U454GS6
— BCCI (@BCCI) September 3, 2021
ਇਸ ਵਿਸ਼ੇਸ਼ ਪ੍ਰਾਪਤੀ ਤੋਂ ਬਾਅਦ ਹੁਣ ਰੋਹਿਤ ਸ਼ਰਮਾ ਦਾ ਨਾਂ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਵਿਰਾਟ ਕੋਹਲੀ, ਸੌਰਵ ਗਾਂਗੁਲੀ, ਮਹਿੰਦਰ ਸਿੰਘ ਧੋਨੀ, ਵਰਿੰਦਰ ਸਹਿਵਾਗ ਅਤੇ ਮੁਹੰਮਦ ਅਜ਼ਹਰੂਦੀਨ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।
ਇੰਗਲੈਂਡ ਦੇ ਖਿਲਾਫ ਖੇਡੇ ਜਾ ਰਹੇ ਚੌਥੇ ਮੈਚ ਵਿੱਚ ਰੋਹਿਤ ਨੇ ਆਪਣੇ ਕਰੀਅਰ ਦਾ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ। ਓਪਨਰ ਦੇ ਤੌਰ ‘ਤੇ ਰੋਹਿਤ ਸ਼ਰਮਾ ਨੇ ਆਪਣੇ 11 ਹਜ਼ਾਰ ਰਨ ਵੀ ਪੂਰੇ ਕੀਤੇ ਹਨ।
11000 international runs and counting as an opener for @ImRo45
#TeamIndia pic.twitter.com/35r2rz2jjm
— BCCI (@BCCI) September 4, 2021
ਰੋਹਿਤ 127 ਦੌੜਾਂ ਦਾ ਯੋਗਦਾਨ ਕਰਨ ਤੋਂ ਬਾਅਦ ਆਊਟ ਹੋਏ। ਰੋਹਿਤ ਅਤੇ ਚੇਤੇਸ਼ਵਰ ਪੁਜਾਰਾ ਦਰਮਿਆਨ 153 ਦੌੜਾਂ ਦੀ ਸਾਂਝੇਦਾਰੀ ਨੇ ਭਾਰਤੀ ਟੀਮ ਨੂੰ ਮਜ਼ਬੂਤ ਸਥਿਤੀ ‘ਚ ਲੈ ਆਉਂਦਾ ਹੈ।