ਪੈਰਿਸ: ਪਿਛਲੇ ਲੰਬੇ ਸਮੇ ਤੋਂ ਬਲੈਕ ਹੋਲ ਨੂੰ ਲੈ ਕੇ ਰਿਸਰਚ ਕਰ ਰਹੇ ਖਗੋਲ-ਵਿਗਿਆਨੀਆਂ ਨੂੰ ਆਖਿਰਕਾਰ ਸਫਲਤਾ ਮਿਲ ਹੀ ਗਈ ਹੈ। ਵਿਗਿਆਨੀਆਂ ਨੇ ਬਲੈਕ ਹੋਲ ਨੂੰ ਲੈ ਕੇ 6 ਥਾਵਾਂ ‘ਤੇ ਪ੍ਰੈੱਸ ਵਾਰਤਾ ਕਰ ਆਪਣੀ ਇਸ ਕਾਮਯਾਬੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦਹਾਕਿਆਂ ਦੀਆ ਕੋਸ਼ਿਸ਼ਾਂ ਤੋਂ ਬਾਅਦ ਆਹਿਰਕਾਰ ਇਸ ਨੂੰ ਕੈਪਚਰ ਕਰ ਲਿਆ ਗਿਆ ਹੈ।
ਮਨੁੱਖੀ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪੂਰੀ ਦੁਨੀਆ ਬਲੈਕ ਹੋਲ ਦੀ ਅਸਲੀ ਤਸਵੀਰ ਦੇਖ ਸਕਦੀ ਹੈ। ਹੁਣ ਤੱਕ ਬਲੈਕ ਹੋਲ ਨੂੰ ਲੈ ਕੇ ਕਈ ਤਰ੍ਹਾਂ ਦੇ ਅਨੁਮਾਨ ਲਗਾਏ ਜਾਂਦੇ ਸਨ ਪਰ ਇਸ ਦੀ ਪਹਿਲੀ ਤਸਵੀਰ ਜਾਰੀ ਹੁੰਦਿਆਂ ਸਾਰੇ ਅਨੁਮਾਨਾਂ ਤੇ ਵਿਰਾਮ ਲਗ ਚੁੱਕਿਆ ਹੈ।
ਬਲੈਕ ਹੋਲ ਦੀ ਪਹਿਲੀ ਤਸਵੀਰ ਜਾਰੀ ਕਰਦਿਆਂ ਗੋਥ ਯੂਨੀਵਰਸਿਟੀ ਫ਼੍ਰੈਂਕਫ਼ਰਟ ਦੀ ਲੁਸੀਆਨੋ ਰੇਜੋਲਾ ਨੇ ਕਿਹਾ ਕਿ ਬੇਹੱਦ ਸਾਧਾਰਨ ਭਾਸ਼ਾ ਚ ਕਿਹਾ ਜਾਵੇ ਤਾਂ ਇਹ ਅਜਿਹਾ ਖੱਡ ਹੈ ਜਿਸ ਨੂੰ ਭਰਿਆ ਨਹੀਂ ਜਾ ਸਕਦਾ। ਯੂਰਪੀਅਨ ਪੁਲਾੜ ਏਜੰਸੀ ਦੇ ਖਗੋਲੀ ਤੇ ਬਲੈਕ ਹੋਲ ਦੇ ਇਕ ਮਾਹਰ ਪਾਲ ਮੈਕਨਮਾਰਾ ਨੇ ਕਿਹਾ ਕਿ ਪਿਛਲੇ 50 ਸਾਲਾਂ ਤੋਂ ਵਿਗਿਆਨੀਆਂ ਨੇ ਦੇਖਿਆ ਕਿ ਸਾਡੀ ਉਮੀਦਾਂ ਦੇ ਕੇਂਦਰ ਚ ਕੁਝ ਬਹੁਤ ਚਮਕੀਲਾ ਹੈ। ਉਨ੍ਹਾਂ ਕਿਹਾ ਕਿ ਬਲੈਕ ਹੋਲ ਚ ਇੰਨਾ ਮਜ਼ਬੂਤ ਗੁਰਤਾਕਰਸ਼ਣ (ਖਿੱਚ) ਹੈ ਕਿ ਤਾਰੇ 20 ਸਾਲਾਂ ਚ ਇਸ ਦੀ ਪਰੀਕਰਮਾ ਕਰਦੇ ਹਨ। ਸਾਡੀ ਸੌਰ ਪ੍ਰਣਾਲੀ ਚ ਅਕਾਸ਼ਗੰਗਾ ਦੀ ਪਰੀਕਰਮਾ ਚ 23 ਕਰੋੜ ਸਾਲ ਲੱਗਦੇ ਹਨ।
ਗੌਰਤਲਬ ਹੈ ਕਿ ਖਗੋਲੀ ਸ਼ਾਸਤਰ ਚ ਰੂਚੀ ਰੱਖਣ ਵਾਲੇ ਲੋਕਾਂ ਲਈ ਬਲੈਕ ਹੋਲ ਦੀ ਇਹ ਪਹਿਲੀ ਤਸਵੀਰ ਜਾਰੀ ਹੋਣਾ ਵੱਡੀ ਘਟਨਾ ਹੈ ਕਿਉਂਕਿ ਇਸ ਦੇ ਆਕਾਰ ਅਤੇ ਦਿੱਖ ਬਾਰੇ ਚ ਸਿਰਫ ਅੰਦਾਜ਼ਾ ਹੀ ਲਗਾਇਆ ਗਿਆ ਹੈ। ਬਲੈਕ ਹੋਲ ਦੀ ਤਸਵੀਰਾਂ ਲੈਣ ਲਈ ਖਾਸ ਬਣਾਏ ਗਏ Event Horizon Telescope ਦੁਨੀਆ ਦੇ 6 ਦੇਸ਼ਾਂ ਚ ਲਗਾਏ ਗਏ ਹਨ।
ਬਲੈਕ ਹੋਲ: ਬ੍ਰਹਿਮੰਡ ‘ਚ ਤਾਰਿਆਂ ਨੂੰ ਨਿਗਲਣ ਵਾਲੇ ਦੈਂਤ ਦੀ ਪਹਿਲੀ ਤਸਵੀਰ ਆਈ ਸਾਹਮਣੇ

Leave a Comment
Leave a Comment