ਪਾਕਿਸਤਾਨ ਦੇ ਸਿੰਧ ‘ਚ ਪਹਿਲੀ ਹਿੰਦੂ ਮਹਿਲਾ ਬਣੀ ਪੁਲਿਸ ਅਫਸਰ

TeamGlobalPunjab
1 Min Read

ਪਹਿਲੀ ਵਾਰ ਪਾਕਿਸਤਾਨ ਦੇ ਸਿੰਧ ਸੂਬੇ ਦੀ ਕਿਸੇ ਹਿੰਦੂ ਮਹਿਲਾ ਨੂੰ ਪੁਲਿਸ ‘ਚ ਸ਼ਾਮਿਲ ਕੀਤਾ ਗਿਆ ਹੈ। ਉਸ ਦਾ ਨਾਮ ਪੁਸ਼ਪਾ ਕੋਹਲੀ ਹੈ ਤੇ ਉਹ ਬਾਕਾਇਦਾ ਮੁਕਾਬਲੇ (COMPETITION) ਦਾ ਇਮਤਿਹਾਨ ਪਾਸ ਕਰ ਕੇ ਏਐੱਸਆਈ (ASI) ਬਣੀ ਹੈ।

ਜਿਓ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਪੁਸ਼ਪਾ ਕੋਹਲੀ ਨੂੰ ਅਸਿਸਟੈਂਟ ਸਬ ਇੰਸਪੈਕਟਰ ਦਾ ਅਹੁਦਾ ਮਿਲਿਆ ਹੈ। ਇਹ ਖਬਰ ਸਭ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਬਾਰੇ ਕਾਰਕੁੰਨ ਕਪਿਲ ਦੇਵ ਨੇ ਆਪਣੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, ਪੁਸ਼ਪਾ ਕੋਹਲੀ ਹਿੰਦੂ ਭਾਈਚਾਰੇ ‘ਚ ਪਹਿਲੀ ਅਜਿਹੀ ਲੜਕੀ ਹੈ ਜਿਸ ਨੇ ਟੈਸਟ ਪਾਸ ਕੀਤਾ ਹੈ ਅਤੇ ਸਿੰਧ ਪੁਲਿਸ ਵਿੱਚ ਅਸਿਸਟੈਂਟ ਸਬ ਇੰਸਪੈਕਟਰ ਬਣੀ ਹਨ। ਮੋਰ ਪਾਵਰ ਟੂ ਹਰ ।

ਦੱਸ ਦੇਈਏ ਬੀਤੇ ਜਨਵਰੀ ਮਹੀਨੇ ਸੁਮਨ ਪਵਨ ਬੋਦਾਨੀ ਨੂੰ ਜੱਜ ਨਿਯੁਕਤ ਕੀਤਾ ਗਿਆ ਸੀ। ਸੁਮਨ ਬੋਦਾਨੀ ਨੇ ਤਦ ‘ਬੀਬੀਸੀ ਉਰਦੂ’ ਨਾਲ ਗੱਲਬਾਤ ਦੌਰਾਨ ਆਖਿਆ ਸੀ ਕਿ ਉਹ ਉਹ ਸਿੰਧ ਦੇ ਘੱਟ ਵਿਕਸਤ ਦਿਹਾਤੀ ਇਲਾਕੇ ਨਾਲ ਸਬੰਧਤ ਹੈ ਤੇ ਉਸ ਨੇ ਗ਼ਰੀਬੀ ਤੇ ਹੋਰ ਬਹੁਤ ਸਾਰੀਆਂ ਚੁਣੌਤੀਆਂ ਵੇਖੀਆਂ ਹਨ। ਪਾਕਿਸਤਾਨ ਦੀਆਂ ਘੱਟ–ਗਿਣਤੀਆਂ ਦੀ ਆਬਾਦੀ ਦੀ ਜੇ ਗੱਲ ਕੀਤੀ ਜਾਵੇ, ਤਾਂ ਇਸ ਦੇਸ਼ ਵਿੱਚ ਸਭ ਤੋਂ ਵੱਧ ਗਿਣਤੀ ਹਿੰਦੂਆਂ ਦੀ 75 ਲੱਖ ਹੈ।

Share this Article
Leave a comment