ਅੰਬਾਲਾ: ਹਰਿਆਣਾ ਦੇ ਅੰਬਾਲਾ ਦੇ ਪਹਿਲੇ ਵਿਅਕਤੀ ਦੀ ਚੰਡੀਗਡ਼੍ਹ ਪੀਜੀਆਈ ਵਿੱਚ ਮੌਤ ਹੋ ਗਈ ਹੈ। 67 ਸਾਲ ਦੇ ਹਰਜੀਤ ਨੂੰ 31 ਮਾਰਚ ਨੂੰ ਚੰਡੀਗੜ੍ਹ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿਨ੍ਹਾਂ ਦਾ ਮੰਗਲਵਾਰ ਸ਼ਾਮ ਨੂੰ ਸੈਂਪਲ ਲਿਆ ਗਿਆ ਸੀ ਤੇ ਬੁੱਧਵਾਰ ਦੁਪਹਿਰ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਦਮ ਤੋਡ਼ ਦਿੱਤਾ ਸੀ।
ਪੀਜੀਆਈ ਵਿੱਚ ਹਰਿਆਣੇ ਦੇ ਇੱਕ ਹੋਰ ਬਜ਼ੁਰਗ ਬਲਰਾਮ ਰਾਜ ਦੀ ਮੌਤ ਹੋ ਗਈ ਜਿਸਦੀ ਰਿਪੋਰਟ ਬਾਅਦ ਵਿੱਚ ਨਿਗੇਟਿਵ ਆਈ। ਪੂਰੇ ਸੂਬੇ ਵਿੱਚ ਮਰਕਜ ਤੋਂ ਪਰਤੇ ਲੋਕਾਂ ਦੀ ਤਲਾਸ਼ੀ ਲਈ ਪੁਲਿਸ ਅਭਿਆਨ ਚਲਾ ਰਹੀ ਹੈ। ਇਸਦੇ ਨਾਲ-ਨਾਲ ਲਾਕਡਾਉਨ ਵਿੱਚ ਪੁਲਿਸ ਵੱਲੋਂ ਢਿੱਲ ਦਿੱਤੀ ਜਾ ਰਹੀ ਹੈ, ਜਿਸ ਦੇ ਚਲਦੇ ਲੋਕ ਜ਼ਿਆਦਾ ਗਿਣਤੀ ਵਿੱਚ ਸੜਕਾਂ ਉੱਤੇ ਨਜ਼ਰ ਆ ਰਹੇ ਹਨ।