ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਸਭ ਤੋਂ ਛੋਟੀ ਧੀ ਦਾ ਅਮਰੀਕਾ ਵਿੱਚ ਦੇਹਾਂਤ

TeamGlobalPunjab
2 Min Read

ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬੀ ਦੇ ਸਿਰਮੌਰ ਲੇਖਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਸਭ ਤੋਂ ਛੋਟੀ ਧੀ ਅਨੁਸੂਇਆ ਸਿੰਘ ਦਾ ਐਤਵਾਰ ਨੂੰ ਵੈਨਜ਼ੂਏਲਾ ਦੇ ਮੇਰੇਡਾ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 84 ਸਾਲ ਸੀ। ਰਿਪੋਰਟਾਂ ਅਨੁਸਾਰ ਉਨ੍ਹਾਂ ਦੇ ਦੇਹਾਂਤ ਬਾਰੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਸੁਕੀਰਤ ਆਨੰਦ ਨੇ ਸੂਚਨਾ ਦਿੱਤੀ।

ਸੂਤਰਾਂ ਅਨੁਸਾਰ ਅਨੁਸੂਇਆ ਸਿੰਘ ਨੇ ਲਗਪਗ ਸਾਰੀ ਉਮਰ ਵੈਨਜ਼ੂਏਲਾ ਵਿੱਚ ਮੇਰੇਡਾ ਯੂਨੀਵਰਸਿਟੀ ਵਿਚ ਅੰਗਰੇਜ਼ੀ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ। ਉਹ 1960 ਵਿੱਚ ਦਿ ਪੀਪਲਜ਼ ਫ੍ਰੈਂਡਸ਼ਿਪ ਯੂਨੀਵਰਸਿਟੀ ਆਫ ਰਸ਼ੀਆ ਦੇ ਪਹਿਲੇ ਬੈਚ ਦੇ ਸਨ। ਦਿ ਪੀਪਲਜ਼ ਫ੍ਰੈਂਡਸ਼ਿਪ ਯੂਨੀਵਰਸਿਟੀ ਆਫ ਰਸ਼ੀਆ 1960 ਵਿੱਚ ਤੀਜੇ ਵਿਸ਼ਵ ਦੇ ਵਿਦਿਆਰਥੀਆਂ ਨੂੰ ਉੱਚ ਸਿਖਿਆ ਦੇਣ ਲਈ ਬਣਾਈ ਗਈ ਸੀ। ਸੁਕੀਰਤ ਸਿੰਘ ਅਨੁਸਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ 1959 ਵਿੱਚ ਲੇਖਕਾਂ ਦੇ ਇਕ ਵਫਦ ਨਾਲ ਸੋਵੀਅਤ ਯੂਨੀਅਨ ਗਏ ਸਨ।

ਇਸ ਦੌਰਾਨ ਦਿ ਪੀਪਲਜ਼ ਫ੍ਰੈਂਡਸ਼ਿਪ ਯੂਨੀਵਰਸਿਟੀ ਆਫ ਰਸ਼ੀਆ ਦੇ ਵਿਸ਼ੇਸ਼ ਪ੍ਰਤੀਨਿਧ ਵੀ ਨਾਲ ਸਨ। ਉਨ੍ਹਾਂ ਦੱਸਿਆ ਕਿ ਤੀਜੇ ਵਿਸ਼ਵ ਦੇ ਵਿਦਿਆਰਥੀ ਕਿਵੇਂ ਇਸ ਦਾ ਹਿੱਸਾ ਬਣਨਾ ਚਾਹੁੰਦੇ ਹਨ। ਇਸ ਤੋਂ ਬਾਅਦ ਅਨੁਸੂਇਆ ਸਿੰਘ ਨੇ ਦਿ ਪੀਪਲਜ਼ ਫ੍ਰੈਂਡਸ਼ਿਪ ਯੂਨੀਵਰਸਿਟੀ ਵਿੱਚ ਫਿਲੋਜੀ ਵਿੱਚ ਦਾਖਲਾ ਲੈ ਲਿਆ। ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਫਿਜਿਕਸ ਦੇ ਵਿਦਿਆਰਥੀ ਰਾਊਲ ਜੀਸਸ ਲਾਪਰਿਆ ਤੇ ਅਨੁਸੂਇਆ ਸਿੰਘ ਦੇ ਰਿਸ਼ਤੇ ਵਧ ਗਏ। 1965 ਵਿੱਚ ਦੋਵੇਂ ਵੈਨੇਜ਼ੁਏਲਾ ਚਲੇ ਗਏ। ਇਸ ਤੋਂ ਬਾਅਦ ਦੋਵੇਂ ਮੇਰੇਡਾ ਯੂਨੀਵਰਸਿਟੀ ਵਿੱਚ ਪੜ੍ਹਾਉਣ ਲਗ ਪਏ। ਉਨ੍ਹਾਂ ਦੇ ਦੋ ਪੁੱਤਰ ਅਤੇ ਇਕ ਧੀ ਹਨ।

Share this Article
Leave a comment