ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪਹੁੰਚੀ ਦਿੱਲੀ, 13 ਸ਼ਹਿਰਾਂ ਨੂੰ ਹੋਵੇਗੀ ਸਪਲਾਈ, ਜਾਣੋ ਕੀਮਤ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੜਾਈ ਸ਼ੁਰੂ ਕਰਦੇ ਹੋਏ ਦੇਸ਼ ਵਿੱਚ 16 ਜਨਵਰੀ ਨੂੰ ਟੀਕਾਕਰਨ ਸ਼ੁਰੂ ਹੋਵੇਗਾ। ਜਿਸ ਨੂੰ ਲੈ ਕੇ ਕੋਵਿਸ਼ੀਲਡ ਵੈਕਸੀਨ ਦੀ ਪਹਿਲੀ ਖੇਪ ਮੰਗਲਵਾਰ ਸਵੇਰੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਭੇਜ ਦਿੱਤੀ ਹੈ। ਰਾਜਧਾਨੀ ਦਿੱਲੀ ਵਿੱਚ ਸਵੇਰੇ 10 ਵਜੇ ਇਹ ਵੈਕਸੀਨ ਦੀ ਪਹਿਲੀ ਖੇਪ ਪਹੁੰਚੀ ਸੀ। ਜਿਸ ਤੋਂ ਬਾਅਦ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਹਵਾਈ ਮਾਰਗ ਰਾਹੀਂ ਇਸ ਵੈਕਸੀਨ ਦੀ ਖੇਪ ਨੂੰ ਪਹੁੰਚਾਇਆ ਜਾਵੇਗਾ।

ਇਸ ਵੈਕਸੀਨ ਨੂੰ ਇੰਸਟੀਚਿਊਟ ਤੋਂ ਰਵਾਨਾ ਕਰਨ ਤੋਂ ਪਹਿਲਾਂ ਪਾਠ ਪੂਜਾ ਕੀਤੀ ਗਈ। ਇੰਸਟੀਚਿਊਟ ਤੋਂ ਹਵਾਈ ਅੱਡੇ ਤੱਕ ਵੈਕਸੀਨ ਨੂੰ ਭੇਜਣ ਦੇ ਲਈ ਟਰੱਕਾਂ ਦੀ ਵਰਤੋਂ ਕੀਤੀ ਗਈ ਸੀ। ਵੈਕਸੀਨ ਦੇ 34 ਬਕਸੇ ਅਤੇ ਇਕ ਬਕਸੇ ਦਾ ਵਜ਼ਨ 32 ਕਿਲੋਗ੍ਰਾਮ ਹੈ। ਇਹ ਵੈਕਸੀਨ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ 13 ਸ਼ਹਿਰਾਂ ਚ ਭੇਜੀ ਜਾਵੇਗੀ।

ਭਾਰਤ ਸਰਕਾਰ ਨੇ ਔਕਸਫੋਰਡ ਦੀ ਵੈਕਸੀਨ ਕੋਵਿਸ਼ੀਲਡ ਦੀ ਪਹਿਲੀ ਖੇਪ ਵਿੱਚ 1.1 ਕਰੋਡ਼ ਡੋਜ਼ ਖ਼ਰੀਦੀ ਹੈ ਅਤੇ ਅਪ੍ਰੈਲ ਮਹੀਨੇ ਤਕ 4.5 ਕਰੋੜ ਹੋਰ ਟੀਕੇ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਵੈਕਸੀਨ ਦੀ ਕੀਮਤ 200 ਰੁਪਏ ਪ੍ਰਤੀ ਟੀਕਾ ਹੈ ਅਤੇ ਜੀਐੱਸਟੀ ਮਿਲਾ ਕੇ ਇਸ ਦੀ ਕੁੱਲ ਕੀਮਤ 210 ਰੁਪਏ ਹੈ। ਕੇਂਦਰ ਸਰਕਾਰ ਪਹਿਲੇ ਫੇਜ਼ ‘ਚ ਲਗਾਏ ਜਾਣ ਵਾਲੇ ਟੀਕੇ ਦੀ ਕੀਮਤ ਅਦਾ ਕਰੇਗੀ। ਲਗਭਗ ਤਿੰਨ ਕਰੋੜ ਕੋਰੋਨਾ ਵਾਰੀਅਰ ਦੇ ਲੱਗਣ ਵਾਲੇ ਟੀਕੇ ਦਾ ਖਰਚ ਸਾਰਾ ਸਰਕਾਰ ਵੱਲੋਂ ਹੋਵੇਗਾ।

- Advertisement -

Share this Article
Leave a comment