ਜੰਮੂ ਕਸ਼ਮੀਰ : ਇੱਥੋਂ ਦੇ ਸੈਕਟਰ ਅਨੰਤਨਾਗ ‘ਚ ਪਹਿਲੇ ਰੇਡੀਓ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। RADIO RABTA ਨੂੰ ਸਥਾਪਿਤ ਕਰਨ ਦੇ ਲਈ ਭਾਰਤੀ ਫੌਜ ਦਾ ਵਿਸ਼ੇਸ਼ ਯੋਗਦਾਨ ਰਿਹਾ। ਆਰਮੀ ਨੇ ਇਸ ਸਟੇਸ਼ਨ ਨੂੰ ਸਥਾਪਤ ਕਰਨ ਲਈ ਜਗ੍ਹਾ ਦੇ ਨਾਲ-ਨਾਲ ਜ਼ਰੂਰੀ ਸਮਾਨ ਵੀ ਮੁਹੱਈਆ ਕਰਵਾਇਆ। ਜਿਸ ਬਦੌਲਤ ਅੱਜ ਤੋਂ ਅਨੰਤਨਾਗ ਦੇ ਲੋਕਾਂ ਲਈ ਰੇਡੀਓ 16 ਘੰਟੇ ਲਗਾਤਾਰ ਵੱਜਦਾ ਰਹੇਗਾ।
ਕਮਿਊਨਿਟੀ ਐਫ.ਐਮ ਰੇਡੀਓ ਸਟੇਸ਼ਨ ਨੇ ਅੱਜ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ 90.8 ਫ੍ਰੀਕਵੈਂਸੀ ‘ਤੇ ਸੁਣਿਆ ਜਾ ਸਕਦਾ ਹੈ। ਸਵੇਰੇ 6 ਤੋਂ ਰਾਤ 10 ਵਜੇ ਤੱਕ ਬਿਨਾਂ ਬਰੇਕ ਅਤੇ ਬਿਨਾਂ ਕਿਸੇ ਵਿਗਿਆਪਨ ਤੋਂ ਨਾਨ ਸਟਾਪ ਰੇਡੀਓ ਚੱਲਦਾ ਰਹੇਗਾ। ਰੇਡੀਓ ਸਟੇਸ਼ਨ ਦੇ ਲਈ ਆਰਮੀ ਨੇ ਅਨੰਤਨਾਗ ਦੇ ਹਾਈ ਗਰਾਊਂਡ ਕੈਂਪ ‘ਚ ਜਗਾ ਦਿੱਤੀ ਹੈ।
ਆਉਣ ਵਾਲੇ ਦਿਨਾਂ ‘ਚ ਰੇਡੀਓ ਦੇ ਜ਼ਰੀਏ ਖੇਤੀ ਸਿੱਖਿਆ, ਸਿਹਤ, ਖੇਲ ਸਮਾਜ ਅਤੇ ਸੰਸਕ੍ਰਿਤੀ ਨਾਲ ਸਬੰਧਿਤ ਜਾਣਕਾਰੀ ਦਿੱਤੀ ਜਾਵੇਗੀ। ਆਰਮੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਘਾਟੀ ਦੇ ਸਾਰੇ ਦਸ ਜ਼ਿਲ੍ਹੇ ਅਤੇ ਖਾਸ ਤੌਰ ਤੇ ਦੂਰ ਦੁਰਾਡੇ ਇਲਾਕਿਆਂ ‘ਚ ਅਜਿਹੇ ਕਈ ਸਟੇਸ਼ਨ ਚਾਲੂ ਕੀਤੇ ਜਾਣਗੇ। ਜਿਸ ਦੀ ਮਦਦ ਨਾਲ ਆਰਮੀ ਪ੍ਰਸ਼ਾਸਨ ਅਤੇ ਆਮ ਲੋਕਾਂ ਵਿਚਾਲੇ ਦੂਰੀ ਖਤਮ ਹੋ ਸਕੇਗੀ।