ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਦੇ ਕਾਫਲੇ ‘ਤੇ ਫਾਇਰਿੰਗ, 2 ਨੂੰ ਲੱਗੀ ਗੋਲੀ

Global Team
2 Min Read

ਪੰਚਕੂਲਾ :ਕਾਲਕਾ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫਲੇ ‘ਤੇ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਹਮਲਾਵਰਾਂ ਨੇ ਉਸ ਦੇ ਕਾਫਲੇ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਪਾਰਟੀ ਦੇ ਇੱਕ ਵਰਕਰ ਨੂੰ ਗੋਲੀ ਲੱਗੀ ਹੈ। ਘਟਨਾ ਵਿੱਚ ਜ਼ਖ਼ਮੀ ਹੋਏ ਵਰਕਰ ਦੀ ਪਛਾਣ ਗੋਲਡੀ ਵਜੋਂ ਹੋਈ ਹੈ। ਉਸ ਨੂੰ ਪੰਚਕੂਲਾ ਦੇ ਸੈਕਟਰ-6 ਸਿਵਲ ਹਸਪਤਾਲ ਲਿਆਂਦਾ ਗਿਆ ।

ਜਾਣਕਾਰੀ ਅਨੁਸਾਰ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਵਰਕਰਾਂ ਨਾਲ ਚੋਣ ਪ੍ਰਚਾਰ ਲਈ ਪੰਚਕੂਲਾ ਦੇ ਰਾਏਪੁਰਾਨੀ ਵਿਖੇ ਗਏ ਹੋਏ ਸਨ। ਇਹ ਘਟਨਾ ਰਾਏਪੁਰਾਨੀ ਦੇ ਪਿੰਡ ਭੜੌਲੀ ਦੀ ਹੈ। ਇੱਥੇ ਤਿੰਨ ਬਾਈਕ ਸਵਾਰ ਹਮਲਾਵਰਾਂ ਨੇ ਉਸ ਦੇ ਕਾਫਲੇ ‘ਤੇ 5 ਤੋਂ 6 ਰਾਊਂਡ ਫਾਇਰ ਕੀਤੇ। ਪ੍ਰਦੀਪ ਚੌਧਰੀ ਪਿੰਡ ਭੜੌਲੀ ਦਾ ਰਹਿਣ ਵਾਲਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਾਈਕ ਸਵਾਰ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਸ਼ੂਟਰ ਸਪਲੈਂਡਰ ਬਾਈਕ ‘ਤੇ ਸਵਾਰ ਸਨ, ਜਿਨ੍ਹਾਂ ‘ਚੋਂ ਦੋ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਕਾਰ ਵਿੱਚ ਬੈਠੇ ਇੱਕ ਹੋਰ ਵਰਕਰ ਦੇ ਹੱਥ ਵਿੱਚ ਵੀ ਗੋਲੀ ਲੱਗੀ ਹੈ। ਪੁਲਿਸ ਅਤੇ ਸੀਆਈਏ ਦੀ ਟੀਮ ਤੁਰੰਤ ਰਾਏਪੁਰਾਨੀ ਹਸਪਤਾਲ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਮੁਤਾਬਕ ਪ੍ਰਦੀਪ ਚੌਧਰੀ ਦੇ ਕਾਫ਼ਲੇ ਵਿੱਚ ਕੁੱਲ 50 ਤੋਂ 60 ਗੱਡੀਆਂ ਸ਼ਾਮਲ ਸਨ। ਜਦੋਂ ਕਾਫਲਾ ਪਿੰਡ ਮੁਰਾਦਨਗਰ ਤੋਂ ਅੱਗੇ ਵਧਿਆ ਤਾਂ ਵਰਕਰਾਂ ਦੀ ਇੱਕ ਕਾਰ ਰੁਕੀ ਅਤੇ ਵੀਡੀਓ ਬਣਾਉਣ ਲੱਗੀ। ਕਾਰ ‘ਚ ਸਵਾਰ ਕਰਮਚਾਰੀ ਕਾਫਲੇ ਤੋਂ  ਉਸ ਸਮੇਂ ਪਿੱਛੇ ਰਹਿ ਗਏ, ਜਦੋਂ ਬਾਈਕ ‘ਤੇ ਸਵਾਰ ਤਿੰਨ ਹਮਲਾਵਰਾਂ ਨੇ ਉਸੇ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ 5 ਤੋਂ 6 ਰਾਉਂਡ ਫਾਇਰ ਕੀਤੇ ਹਨ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment