ਕਾਰੋਬਾਰੀ ਨਵੀਨ ਜਿੰਦਲ ਦੀ ਧੀ ਦਾ ਵਿਆਹ ਸਮਾਗਮ ਅੱਜ; ਕਈ ਮਸ਼ਹੂਰ ਹਸਤੀਆਂ ਤੇ ਸਿਆਸਤਦਾਨ ਸਮਾਗਮ ‘ਚ ਕਰਨਗੇ ਸ਼ਿਰਕਤ

Global Team
2 Min Read

ਹਰਿਆਣਾ: ਸੰਸਦ ਮੈਂਬਰ ਨਵੀਨ ਜਿੰਦਲ ਦੀ ਇਕਲੌਤੀ ਧੀ ਯਸ਼ਸਵਿਨੀ ਜਿੰਦਲ ਦਾ ਅੱਜ ਵਿਆਹ ਹੈ। ਉਹ ਦਿੱਲੀ ਵਿੱਚ ਕਾਰੋਬਾਰੀ ਸੰਦੀਪ ਸੋਮਾਨੀ ਦੇ ਪੁੱਤਰ ਸ਼ਾਸ਼ਵਤ ਸੋਮਾਨੀ ਨਾਲ ਵਿਆਹ ਕਰਵਾਏਗੀ। ਵਿਆਹ ਦੀਆਂ ਰਸਮਾਂ ਦਿੱਲੀ ਦੇ ਮਾਨ ਸਿੰਘ ਰੋਡ ‘ਤੇ ਜਿੰਦਲ ਹਾਊਸ ਵਿੱਚ ਸ਼ਾਮ 6 ਵਜੇ ਤੋਂ ਸ਼ੁਰੂ ਹੋਣਗੀਆਂ। ਜਾਣਕਾਰੀ ਅਨੁਸਾਰ ਵਿਆਹ ਵਿੱਚ ਸਿਰਫ਼ ਚੋਣਵੇਂ ਮਹਿਮਾਨ ਹੀ ਸ਼ਾਮਲ ਹੋਣਗੇ। ਮਹਿਮਾਨਾਂ ਦੀ ਸੂਚੀ ਵਿੱਚ ਪ੍ਰਮੁੱਖ ਉਦਯੋਗਪਤੀ, ਸਿਆਸਤਦਾਨ ਅਤੇ ਮਸ਼ਹੂਰ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪੂਰਾ ਸਮਾਗਮ ਕਾਫ਼ੀ ਸ਼ਾਨਦਾਰ ਹੋਣ ਦੀ ਉਮੀਦ ਹੈ।

ਬੀਤੀ ਰਾਤ ਦਿੱਲੀ ਵਿੱਚ ਇੱਕ ਸੰਗੀਤਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿੱਥੇ ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ, ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਅਤੇ ਕਾਂਗਰਸ ਸੰਸਦ ਮੈਂਬਰ ਸੁਪ੍ਰੀਆ ਸੂਲੇ ਨੇ ਡਾਂਸ ਕੀਤਾ। ਨਵੀਨ ਜਿੰਦਲ ਨੇ ਵੀ ਉਨ੍ਹਾਂ ਨਾਲ ਡਾਂਸ ਕੀਤਾ। ਇਸ ਤੋਂ ਪਹਿਲਾ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ 3 ਦਸੰਬਰ ਨੂੰ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਸਾਂਝੀ ਕੀਤੀ, ਜਿਸ ਵਿੱਚ ਉਹ ਸੰਗੀਤ ਸਮਾਰੋਹ ਲਈ ਡਾਂਸ ਦਾ ਅਭਿਆਸ ਕਰਦੀ ਦਿਖਾਈ ਦੇ ਰਹੀ ਹੈ। ਫੋਟੋ ਵਿੱਚ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਅਤੇ ਐਨਸੀਪੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਵੀ ਨਜ਼ਰ ਆਏ।

ਦੱਸ ਦਈਏ ਕਿ ਕਾਰੋਬਾਰੀ ਅਤੇ ਜਿੰਦਲ ਸਟੀਲ ਐਂਡ ਪਾਵਰ ਦੇ ਚੇਅਰਮੈਨ ਨਵੀਂ ਜਿੰਦਲ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਸਰਗਰਮ ਹਨ। ਉਹ ਪਹਿਲੀ ਵਾਰ 2004 ਵਿੱਚ ਕੁਰੂਕਸ਼ੇਤਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚੁਣੇ ਗਏ ਸਨ। 2009 ਵਿੱਚ ਦੁਬਾਰਾ ਉਨ੍ਹਾਂ ਨੂੰ ਇਹ ਅਹੁਦਾ ਮਿਲਿਆ । ਹਾਲਾਂਕਿ, 2024 ਵਿੱਚ ਉਹ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਯਸ਼ਸਵਿਨੀ ਜਿੰਦਲ ਆਪਣੇ ਪਿਤਾ ਨਵੀਨ ਜਿੰਦਲ ਨਾਲ ਮਿਲ ਕੇ ਇੱਕ ਕਾਰੋਬਾਰ ਚਲਾਉਂਦੀ ਹੈ। ਆਪਣੇ ਕਾਰੋਬਾਰੀ ਕੰਮਾਂ ਤੋਂ ਇਲਾਵਾ, ਉਸਨੂੰ ਡਾਂਸ ਵੀ ਪਸੰਦ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment