ਤਕਰਾਰ ਤੋਂ ਬਾਅਦ ਤਾੜ ਤਾੜ ਚੱਲੀਆਂ ਗੋਲੀਆਂ
ਮਿਨੀਆਪੋਲਿਸ ਸਿਟੀ : ਅਮਰੀਕਾ ‘ਚ ਗੋਲੀਬਾਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਮਿਨੀਆਪੋਲਿਸ ਤੋਂ ਸਾਹਮਣੇ ਆਇਆ ਹੈ। ਮਿਨੀਆਪੋਲਿਸ ਡਾਊਨਟਾਊਨ ਵਿਖੇ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ, ਪੁਲਿਸ ਨੇ ਸ਼ਨੀਵਾਰ ਤੜਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ
ਪੁਲਿਸ ਵਿਭਾਗ ਨੇ ਟਵੀਟ ਦੀ ਇਕ ਲੜੀ ਵਿਚ ਕਿਹਾ ਕਿ ਜਿਨ੍ਹਾਂ 10 ਲੋਕਾਂ ਨੂੰ ਗੋਲੀ ਚਲਾਈ ਗਈ ਸੀ, ਉਨ੍ਹਾਂ ਵਿਚ ਪੰਜ ਆਦਮੀ ਅਤੇ ਪੰਜ ਔਰਤਾਂ ਸ਼ਾਮਲ ਹਨ।
Shooting Downtown 300 Block N 1st Ave. Multiple victims. 2 deceased. More info to follow via this medium
— Minneapolis Police (@MinneapolisPD) May 22, 2021
10 victims total. No active threat now. 7 at area hospitals with non-life-threatening injuries. 1 at local hospital in critical & 2 deceased
— Minneapolis Police (@MinneapolisPD) May 22, 2021
All are adult victims in downtown shooting. Police asking people to leave the area.
— Minneapolis Police (@MinneapolisPD) May 22, 2021
Of the 10 victims, all are adults, 5 male & 5 female. Two deceased are male and 1 in critical is male. No further victims that we are aware of.
— Minneapolis Police (@MinneapolisPD) May 22, 2021
Order fully restored to the scene and surrounding areas.
— Minneapolis Police (@MinneapolisPD) May 22, 2021
ਪੁਲਿਸ ਨੇ ਦੱਸਿਆ ਕਿ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਗੰਭੀਰ ਹਾਲਤ ਅਧੀਨ ਹਸਪਤਾਲ ਵਿੱਚ ਜੇਰੇ ਇਲਾਜ ਹੈ। ਬਾਕੀ ਸੱਤ ਜ਼ਖਮੀ ਲੋਕਾਂ ਦੇ ਵੀ ਸੱਟਾਂ ਲੱਗੀਆਂ ਹਨ ਜੋ ਜਾਨਲੇਵਾ ਨਹੀਂ ਮੰਨੀਆਂ ਜਾ ਰਹੀਆਂ।
ਪੁਲਿਸ ਵੱਲੋਂ ਇਸ ਮਾਮਲੇ ਵਿਚ ਤੁਰੰਤ ਕਿਸੇ ਦੀ ਗ੍ਰਿਫਤਾਰੀ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਉਧਰ ਪੁਲਿਸ ਬੁਲਾਰੇ ਜੌਹਨ ਐਲਡਰ ਨੇ ਕਿਹਾ ਕਿ ਗੋਲੀਬਾਰੀ ਇੱਕ ਭੀੜ ਵਿੱਚ ਦੋ ਵਿਅਕਤੀਆਂ ਦਰਮਿਆਨ ਹੋਈ ਬਹਿਸ ਤੋਂ ਬਾਅਦ ਹੋਈ, ਇਹਨਾਂ ਦੋਹਾਂ ਨੇ ਤਕਰਾਰ ਤੋਂ ਬਾਅਦ ਬੰਦੂਕਾਂ ਕੱਢ ਲਈਆਂ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫਿਲਹਾਲ ਅੱਗੇ ਦੀ ਜਾਂਚ ਜਾਰੀ ਹੈ।