ਅਮਰੀਕਾ ਸਥਿਤ ਯਹੂਦੀ ਮੰਦਿਰ ‘ਚ ਬੰਧਕ ਬਣਾਏ ਗਏ ਲੋਕਾਂ ਨੂੰ ਸੁਰੱਖਿਅਤ ਛੁਡਾਇਆ ਗਿਆ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਟੈਕਸਾਸ ਸਥਿਤ ਇੱਕ ਯਹੂਦੀ ਮੰਦਿਰ ‘ਤੇ ਹਮਲਾ ਕਰਕੇ ਬੰਦੂਕਧਾਰੀ ਨੇ 4 ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਟੈਕਸਾਸ ਪੁਲਿਸ, ਸਵਾਟ ਸਕਵਾਡ ਅਤੇ ਐਫਬੀਆਈ ਟੀਮ ਨੇ ਮਿਲ ਕੇ ਚਾਰੇ ਬੰਧਕਾਂ ਨੂੰ ਸੁਰੱਖਿਅਤ ਛੁਡਵਾ ਲਿਆ ਤੇ ਮੁਠਭੇੜ ‘ਚ ਬੰਦੂਕਧਾਰੀ ਦੀ ਵੀ ਮੌਤ ਹੋ ਚੁੱਕੀ ਹੈ।

ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਸਬੰਧਤ ਹਮਲਾਵਰ ਟੈਕਸਾਸ ਦੀ ਜੇਲ੍ਹ ਵਿੱਚ ਬੰਦ ਪਾਕਿਸਤਾਨੀ ਨਿਊਰੋ ਸਾਇੰਟਿਸਟ ਆਫ਼ੀਆ ਸਿਦਿੱਕੀ ਨੂੰ ਰਿਹਾਅ ਕਰਵਾਉਣਾ ਚਾਹੁੰਦਾ ਸੀ।ਇਸੇ ਮਕਸਦ ਨੂੰ ਲੈ ਕੇ ਉਸ ਨੇ ਚਾਰ ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਆਫ਼ੀਆ ਨੂੰ ਅਲ ਕਾਇਦਾ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਅਮਰੀਕਾ ’ਚ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਪਾਕਿਸਤਾਨ ਦੀ ਨਾਗਰਿਕ ਡਾ. ਆਫ਼ੀਆ ਸਿਦਿੱਕੀ ’ਤੇ ਅਲਕਾਇਦਾ ਨਾਲ ਜੁੜੇ ਹੋਣ ਦਾ ਦੋਸ਼ ਹੈ।

Share this Article
Leave a comment