ਕਰਫਿਊ ਦੌਰਾਨ ਬਾਹਰ ਘੁੰਮਣ ਵਾਲਿਆਂ ਖਿਲਾਫ ਪੁਲਿਸ ਨੇ ਲਿਆ ਸਖਤ ਐਕਸ਼ਨ ! ਹਾਈ ਕੋਰਟ ਦੇ ਵਕੀਲ ਨੇ ਰਵਈਆ ਸੁਧਾਰਨ ਦੀ ਦਿਤੀ ਸਲਾਹ ?

TeamGlobalPunjab
1 Min Read

ਚੰਡੀਗੜ੍ਹ : ਦੇਸ਼ ਅੰਦਰ ਇਨੀ ਦਿਨੀਂ ਜਿਥੇ ਕੋਰੋਨਾ ਵਾਇਰਸ ਕਾਰਨ ਲਾਕ ਡਾਊਨ ਦਾ ਐਲਾਨ ਕੀਤਾ ਗਿਆ ਹੈ ਉਥੇ ਹੀ ਪੰਜਾਬ ਵਿਚ ਕਰਫਿਊ ਐਲਾਨਿਆ ਗਿਆ ਹੈ। ਇਥੇ ਹੀ ਬਸ ਨਹੀਂ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਪੁਲਿਸ ਨੂੰ ਵੀ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੇ ਆਦੇਸ਼ ਦਿਤੇ ਗਏ ਹਨ। ਇਸੇ ਮਾਹੌਲ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਦਾ ਇਕ ਅਜਿਹਾ ਟਵੀਟ ਸਾਹਮਣੇ ਆਇਆ ਜਿਸ ਵਿਚ ਇਕ ਵੀਡੀਓ ਸਾਂਝੀ ਕਰਦਿਆਂ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਪੁਲਿਸ ਦਾ ਰਵਈਆ ਸੁਧਾਰਨ ਲਈ ਕਿਹਾ ਗਿਆ ਹੈ।

- Advertisement -

ਦਰਅਸਲ ਨਵਕਰਨ ਸਿੰਘ ਐਡਵੋਕੇਟ ਨਾਮਕ ਇਕ ਟਵੀਟਰ ਹੈਂਡਲ ਤੋਂ ਪੋਸਟ ਪਾਈ ਗਈ ਹੈ। ਇਸ ਵੀਡੀਓ ਪੋਸਟ ਵਿਚ ਕੁਝ ਪੰਜਾਬ ਦੇ ਮੁਲਾਜ਼ਮ ਨੌਜਵਾਨਾਂ ਨੂੰ ਕੁੱਟ ਰਹੇ ਹਨ। ਇਹ ਵੀਡੀਓ ਸਾਂਝੀ ਕਰਦਿਆਂ ਵਕੀਲ ਨੇ ਲਿਖਿਆ ਕਿ ‘ਡੀਜੀਪੀ ਦਿਨਕਰ ਗੁਪਤਾ ਜੀ ਆਪਣੀ ਪੁਲਿਸ ਨੂੰ ਕਹੋ ਕਿ ਮਨੁੱਖਾ ਵਾਂਗ ਕਮ ਕਰਨ । ਉਹ ਨਾਗਰਿਕ ਨੂੰ ਕੁੱਟ ਕੇ ਜਾਨਵਰਾਂ ਵਾਂਗ ਵਿਵਹਾਰ ਕਰਾਰ ਰਹੇ ਹਨ। ਜੇਕਰ ਕੋਈ ਕਨੂੰਨ ਤੋੜਦਾ ਹੈ ਤਾ ਉਸ ਨੂੰ ਗਿਰਫ਼ਤਾਰ ਕਰੋ”

Share this Article
Leave a comment