ਸ਼ਿਮਲਾ ਦੀ ਸਰਕਾਰੀ ਰਿਹਾਇਸ਼ੀ ਇਮਾਰਤ ‘ਚ ਲੱਗੀ ਅੱਗ

Prabhjot Kaur
2 Min Read

ਸ਼ਿਮਲਾ: ਰਾਜਧਾਨੀ ਸ਼ਿਮਲਾ ਦੇ ਬਾਲੂਗੰਜ ਥਾਣੇ ਦੇ ਅਧੀਨ ਐਡਵਾਂਸ ਸਟੱਡੀ ਨੇੜੇ ਐਸਪੀ-ਸੀਐਮ ਸੁਰੱਖਿਆ ਦੀ ਸਰਕਾਰੀ ਰਿਹਾਇਸ਼ ‘ਚ ਐਤਵਾਰ ਰਾਤ ਨੂੰ ਅਚਾਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਲਗਭਗ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਕਾਰਨ ਲਗਭਗ 15 ਲੱਖ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਸ ਸਰਕਾਰੀ ਇਮਾਰਤ ‘ਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਅਤੇ ਐਸਪੀ ਸੀਐਮ ਸੁਰੱਖਿਆ ਡਾ.ਸ਼ਿਵ ਕੁਮਾਰ ਹਾਲੇ ਇੱਥੇ ਸ਼ਿਫਟ ਨਹੀਂ ਹੋਏ ਸਨ। ਬੁਰਜ ਕਾਟੇਜ ਬਹੁਤ ਪੁਰਾਣੀ ਸਰਕਾਰੀ ਇਮਾਰਤ ਹੈ। ਇਸ ਦੀ ਪਹਿਲੀ ਮੰਜ਼ਿਲ ‘ਚ ਅੱਗ ਦੀਆਂ ਲਪਟਾਂ ਦੇਖ ਕੇ ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।

ਬਾਲੂਗੰਜ ਫਾਇਰ ਸਟੇਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਐਡਵਾਂਸ ਸਟੱਡੀ ਚੌਂਕ ਨੇੜ੍ਹੇ ਬੁਰਜ ਕਾਟੇਜ ਵਿੱਚ ਦੁਪਹਿਰ 2 ਵਜੇ ਦੇ ਕਰੀਬ ਅੱਗ ਲੱਗ ਗਈ। ਅੱਗ ਬੁਝਾਉਣ ਲਈ ਬਾਲੂਗੰਜ ਤੋਂ ਇਲਾਵਾ ਮਾਲ ਰੋਡ ਅਤੇ ਛੋਟਾ ਸ਼ਿਮਲਾ ਤੋਂ ਵੀ ਫਾਇਰ ਟੈਂਕਰ ਬੁਲਾਏ ਗਏ। ਤਿੰਨ ਫਾਇਰ ਟੈਂਡਰਾਂ ਦੀ ਮਦਦ ਨਾਲ ਸਵੇਰੇ 5 ਵਜੇ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment