ਮੋਗਾ: ਦੀਵਾਲੀ ਵਾਲੀ ਰਾਤ ਬਾਘਾਪੁਰਾਣਾ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਹ ਹਾਦਸਾ ਪਟਾਕਿਆਂ ਦੀ ਚੰਗਿਆੜੀ ਡਿੱਗਣ ਦੇ ਨਾਲ ਵਾਪਰਿਆ ਹੈ। ਬਾਘਾਪੁਰਾਣਾ ਵਿਚ ਇਕ ਕਬਾੜ ਦੀ ਦੁਕਾਨ ਤੇ ਪਟਾਕਿਆਂ ਦੀ ਚੰਗਿਆੜੀ ਡਿੱਗਣ ਨਾਲ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਮੌਕੇ ਤੇ ਲੋਕਾਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ।
ਕਬਾੜ ਨੂੰ ਲੱਗੀ ਅੱਗ ਹੌਲੀ ਹੌਲੀ ਭਖਦੀ ਜਾ ਰਹੀ ਸੀ ਜਿਸ ਤੋਂ ਬਾਅਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਫਾਇਰ ਮੁਲਾਜ਼ਮਾਂ ਨੇ ਮੌਕੇ ‘ਤੇ ਆ ਕੇ ਕੜੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਅੱਗ ਇੰਨੀ ਭਿਆਨਕ ਸੀ ਕਿ ਉਸ ਦੀਆਂ ਲਪਟਾਂ ਦੂਰ ਦੂਰ ਤੱਕ ਵਿਖਾਈ ਦੇ ਰਹੀਆਂ ਸਨ।
ਕਬਾੜ ਦੇ ਗੁਦਾਮ ਵਿੱਚ ਗੱਤਾ ਜ਼ਿਆਦਾ ਹੋਣ ਕਾਰਨ ਅੱਗ ਇਕਦਮ ਚਾਰੇ ਪਾਸੇ ਫੈਲ ਗਈ। ਗੁਦਾਮ ਦੇ ਅੰਦਰ ਪਿਆ ਸਾਰਾ ਗੱਤਾ ਸੜ ਕੇ ਸੁਆਹ ਹੋ ਗਿਆ। ਰਾਹਤ ਦੀ ਗੱਲ ਰਹੀ ਕਿ ਗੋਦਾਮ ਦੇ ਅੰਦਰ ਕੋਈ ਵਿਅਕਤੀ ਨਹੀਂ ਸੀ।