ਰੋਪੜ: ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ‘ਚ ਜਿੱਥੇ ਪਾਬੰਦੀਆਂ ਦਾ ਘੇਰਾ ਸਖਤ ਕਰ ਦਿੱਤਾ ਹੈ। ਉੱਥੇ ਹੀ ਇਸ ਵਿਚਾਲੇ ਫਿਲਮੀ ਅਦਾਕਾਰ ਲਗਾਤਾਰ ਕੋਰੋਨਾ ਪ੍ਰੋਟੋਕੋਲ ਤੋੜਦੇ ਪਾਏ ਜਾ ਰਹੇ ਹਨ। ਜਿੰਮੀ ਸ਼ੇਰਗਿੱਲ ਤੇ ਗਿੱਪੀ ਗਰੇਵਾਲ ਤੋਂ ਬਾਅਦ ਪੰਜਾਬ ‘ਚ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਕੇ ਫਿਲਮ ਸ਼ੂਟਿੰਗ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ।
ਰੂਪਨਗਰ ਦੇ ਮੋਰਿੰਡਾ ਦੀ ਸ਼ੂਗਰ ਮਿੱਲ ‘ਚ ਅਦਾਕਾਰਾ ਉਪਾਸਨਾ ਸਿੰਘ ਫਿਲਮ ਦੀ ਕਾਸਟ ਨਾਲ ਸ਼ੂਟਿੰਗ ਕਰਨ ਪਹੁੰਚੀ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਤੇ ਕਾਸਟ ਫਿਲਮ ਸ਼ੂਟਿੰਗ ਦੀ ਮਨਜ਼ੂਰੀ ਨਹੀਂ ਦਿਖਾ ਸਕੀ। ਜਿਸ ਤੋਂ ਬਾਅਦ ਪੁਲਿਸ ਨੇ ਉਪਾਸਨਾ ਸਣੇ ਪੂਰੀ ਟੀਮ ‘ਤੇ ਮਾਮਲਾ ਦਰਜ ਕਰ ਲਿਆ।
ਦੱਸ ਦਈਏ ਇਸ ਤੋਂ ਪਹਿਲਾਂ ਲੁਧਿਆਣਾ ‘ਚ ਅਦਾਕਾਰ ਜਿੰਮੀ ਸ਼ੇਰਗਿੱਲ ਤੇ ਗਿੱਪੀ ਗਰੇਵਾਲ ਨੂੰ ਬਗੈਰ ਮਨਜ਼ੂਰੀ ਸ਼ੂਟਿੰਗ ਕਰਦਿਆਂ ਫੜਿਆ ਗਿਆ ਸੀ।