ਕੋਰੋਨਾ ਵਾਇਰਸ: ਘਟ ਤਨਖਾਹਾਂ ਤੇ ਵੀ ਵਧ ਕੰਮ ਕਰਨ ਲਈ ਮਜਬੂਰ ਹਨ ਪੰਜਾਬ ਦੀਆਂ ਨਰਸਾਂ, ਜਾਣੋ ਹਾਲ

TeamGlobalPunjab
1 Min Read

ਪਟਿਆਲਾ : ਕੋਰੋਨਾ ਵਾਇਰਸ ਵਿਰੁੱਧ ਜਾਰੀ ਜੰਗ ਵਿੱਚ ਡਾਕਟਰ ਅਤੇ ਨਰਸਾਂ ਸਮੇਤ ਹੋਰ ਅਧਿਕਾਰੀ ਅਹਿਮ ਰੋਲ ਅਦਾ ਕਰ ਰਹੇ ਹਨ । ਪੰਜਾਬ ਵਿੱਚ ਦਿਨ ਰਾਤ ਕੰਮ ਕਰ ਇਹ ਨਰਸਾਂ ਭਾਵੇਂ ਕੋਵਿਡ 19 ਨਾਲ ਅੱਗੇ ਹੋ ਕੇ ਲੜਾਈ ਲੜ ਰਹੀਆਂ ਹਨ ਪਰ ਫਿਰ ਵੀ ਇਸ ਦੀ ਬਜਾਇ ਇਨ੍ਹਾਂ ਨੂੰ ਮਿਹਨਤਾਨਾ ਬਹੁਤ ਘਟ ਮਿਲ ਰਿਹਾ ਹੈ । ਇਹ ਅਸੀਂ ਨਹੀਂ ਕਹਿ ਰਹੇ ਇਹ ਖੁਦ ਉਹ ਨਰਸਾਂ ਕਹਿ ਰਹੀਆਂ ਹਨ ਜੋ ਅਜੇ ਤੱਕ ਰੈਗੂਲਰ ਵੀ ਨਹੀਂ ਹੋਈਆਂ ।

ਇਕ ਵੀਡੀਓ ਬਿਆਨ ਵਿਚ ਨਰਸਾਂ ਨੇ ਆਪਣਾ ਦੁੱਖ ਸਾਂਝਾ ਕੀਤਾ ਹੈ ।  ਇਕ ਨਰਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ  ਨੂੰ ਜੋ ਕਰੈਡਿਟ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲ ਰਿਹਾ ਹੈ । ਨਰਸ ਨੇ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਯੂਨੀਅਨ ਨਰਸਾਂ ਦੇ ਪਰੋਵੀਸਨ ਪੀਰੀਅਡ ਖਤਮ ਕਰਕੇ ਇਨ੍ਹਾਂ ਨੂੰ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ ।

ਦੇਖੋ ਵੀਡੀਓ

 

- Advertisement -

 

Share this Article
Leave a comment